Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ...

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਏਗਾ ਪੰਜਾਬ: ਸਪੀਕਰ ਕੁਲਤਾਰ ਸਿੰਘ ਸੰਧਵਾਂ

 

ਚੰਡੀਗੜ੍ਹ, 1ਜੂਨ:

ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ, ਸ. ਕੁਲਤਾਰ ਸਿੰਘ ਸੰਧਵਾਂ, ਨੇ ਅੱਜ ਬੜੇ ਫਖ਼ਰ ਨਾਲ ਐਲਾਨ ਕੀਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਨੂੰ ਪੂਰੀ ਸ਼ਾਨੋ-ਸ਼ੌਕਤ ਅਤੇ ਆਧੁਨਿਕ ਢੰਗ ਨਾਲ ਵਿਸ਼ਵ ਪੱਧਰ ਤੇ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।

ਇੱਕ ਵਿਸ਼ੇਸ਼ ਮੀਡੀਆ ਗੱਲਬਾਤ ਵਿੱਚ ਬੋਲਦਿਆਂ, ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਅਧਿਆਤਮਿਕ ਵਿਰਾਸਤ ਨਾ ਸਿਰਫ ਪੰਜਾਬ ਲਈ ਵਿਸ਼ਵਾਸ ਤੇ ਸ਼ਰਧਾ ਦਾ ਵਿਸ਼ਾ ਹੈ, ਬਲਕਿ ਕੁੱਲ ਦੁਨੀਆ ਲਈ ਕੁਰਬਾਨੀ, ਹਿੰਮਤ ਅਤੇ ਮਨੁੱਖਤਾ ਦਾ  ਸੰਦੇਸ਼ ਹੈ। ਉਹਨਾਂ ਕਿਹਾ,”ਜੇਕਰ ਅਸੀਂ ਆਪਣੇ ਗੁਰੂਆਂ ਦੀ ਮਹਾਨਤਾ ਬਾਰੇ ਗੱਲ ਕਰਨਾ ਸ਼ੁਰੂ ਕਰ ਦੇਈਏ, ਤਾਂ ਮਹੀਨੇ ਵੀ ਘੱਟ ਪੈ ਜਾਣਗੇ। ਇਹ ਸਾਡੀ ਵਿਰਾਸਤ ਹੈ – ਸ਼ਾਨਾ ਮੱਤੀ ਅਤੇ ਬੇਮਿਸਾਲ – ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸਨੂੰ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਈਏ,” ।

ਆਲਮੀ ਪੱਧਰ ਤੇ  ਯਾਦਗਾਰੀ ਮਨਾਓ

ਪੰਜਾਬ ਸਰਕਾਰ ਨੇ ਇਨ੍ਹਾਂ ਇਤਿਹਾਸਕ ਮੌਕਿਆਂ ਨੂੰ ਆਧੁਨਿਕ ਸਾਧਨਾਂ, ਤਕਨਾਲੋਜੀ ਅਤੇ ਗਲੋਬਲ ਪਲੇਟਫਾਰਮਾਂ ਦੀ ਵਰਤੋਂ ਕਰਕੇ ਮਨਾਉਣ ਦਾ ਅਹਿਦ ਲਿਆ ਹੈ ਤਾਂ ਜੋ ਗੁਰੂਆਂ ਦੀ ਵਿਰਾਸਤ ਪੰਜਾਬ ਅਤੇ ਭਾਰਤ ਤੋਂ ਵੀ ਅਗਾਂਹ, ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ।

ਸੰਗਤ, ਧਾਰਮਿਕ ਸੰਸਥਾਵਾਂ ਅਤੇ ਨਾਗਰਿਕਾਂ ਤੋਂ ਸੁਝਾਅ ਮੰਗਣ ਲਈ ਇੱਕ ਵਟਸਐਪ ਨੰਬਰ, ਈਮੇਲ ਆਈਡੀ ਅਤੇ ਅਧਿਕਾਰਤ ਵੈੱਬਸਾਈਟ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਹ ਜਸ਼ਨ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਲੋਕਾਂ ਦੀ ਇੱਛਾ ਤੇ ਸ਼ਮੂਲੀਅਤ ਨਾਲ ਬੜੀ ਸੁਹਿਰਦਤਾ ਨਾਲ  ਮਨਾਏ ਜਾ ਣਗੇ।

ਸਪੀਕਰ ਨੇ ਮੀਡੀਆ ਅਤੇ ਸਾਰੇ ਭਾਈਚਾਰਿਆਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਸਮਾਗਮਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਜਨਤਕ ਪਹੁੰਚ: ਸਪੀਕਰ ਫਰੰਟ ਤੋਂ ਅਗਵਾਈ ਕਰਨਗੇ

ਸ. ਸੰਧਵਾਂ ਨੇ ਐਲਾਨ ਕੀਤਾ ਕਿ ਅੱਜ ਤੋਂ, ਉਹ ਸੁਝਾਅ ਇਕੱਠੇ ਕਰਨ ਲਈ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਸੰਗਠਨਾਂ ਅਤੇ ਸਿਵਲ ਅਧਿਕਾਰੀਆਂ ਨੂੰ ਨਿੱਜੀ ਤੌਰ ‘ਤੇ ਮਿਲਣਗੇ। ਉਹਨਾਂ ਕਿਹਾ, “ਤੁਸੀਂ ਮੈਨੂੰ ਸ਼ਖਸੀਅਤਾਂ ਅਤੇ ਸੰਸਥਾਵਾਂ ਨਾਲ ਰੋਜ਼ਾਨਾ ਮੀਟਿੰਗਾਂ ਕਰਦੇ ਹੋਏ ਦੇਖੋਗੇ। ਇਹ ਸਿਰਫ਼ ਇੱਕ ਸਰਕਾਰੀ ਸਮਾਗਮ ਨਹੀਂ ਹੈ – ਇਹ ਇੱਕ ਭਾਈਚਾਰਕ ਲਹਿਰ ਹੈ,”।

ਸਰਕਾਰ ਨੇ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਕੁਰਬਾਨੀਆਂ ਅਤੇ ਸਿਧਾਂਤਾਂ ਦੇ ਨਾਲ-ਨਾਲ ਵਿਰਾਸਤੀ ਸੰਭਾਲ ਦੀ ਮਹੱਤਤਾ ‘ਤੇ ਡੂੰਘਾਈ ਨਾਲ ਚਰਚਾ ਕੀਤੀ ਜਾਵੇਗੀ।

ਵਿਸ਼ਵਵਿਆਪੀ ਪ੍ਰੋਗਰਾਮਾਂ ਲਈ ਸਮਾਵੇਸ਼ੀ ਸੁਝਾਅ, ਏ.ਆਈ. ਅਤੇ ਤਕਨਾਲੋਜੀ

ਪ੍ਰੋਗਰਾਮ ਨੂੰ ਵਿਸ਼ਾਲ ਬਨਾਉਣ ਲਈ ਵਿਸ਼ਵਵਿਆਪੀ ਪ੍ਰਭਾਵ ਲਈ ਆਰਟੀਫਿਸ਼ਲ ਇੰਟੈਲੀਜੇਂਸ ਅਤੇ ਡਿਜੀਟਲ ਮੀਡੀਆ ਨੂੰ ਏਕੀਕ੍ਰਿਤ ਕੀਤਾ ਜਾਵੇਗਾ। ਸਰਕਾਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਧਾਰਮਿਕ ਸੰਸਥਾਵਾਂ, ਸਿਵਲ ਸੁਸਾਇਟੀ ਸਮੂਹਾਂ ਅਤੇ ਨਾਗਰਿਕਾਂ ਨੂੰ ਸੁਝਾਅ ਦੇਣ ਲਈ ਖੁੱਲ੍ਹਾ ਸੱਦਾ ਦਿਤਾ ਹੈ।

ਏਕਤਾ, ਜ਼ਿੰਮੇਵਾਰੀ ਅਤੇ ਆਲਮੀ ਸੰਦੇਸ਼

ਉਹਨਾਂ ਕਿਹਾ,” ਇਹ ਸਿਰਫ਼ ਇੱਕ ਯਾਦਗਾਰੀ ਸਮਾਰੋਹ ਨਹੀਂ ਹੈ; ਇਹ ਏਕਤਾ, ਸਾਂਝੀ ਜ਼ਿੰਮੇਵਾਰੀ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੱਦਾ ਹੈ। ਸਰਕਾਰ ਪਹਿਲਾਂ ਸੁਝਾਅ ਇਕੱਠੇ ਕਰੇਗੀ – ਅਤੇ ਜੇ ਲੋੜ ਪਈ ਤਾਂ ਸਰਗਰਮ ਸਹਿਯੋਗ ਦੀ ਵੀ ਮੰਗ ਕਰੇਗੀ।

ਸ. ਸੰਧਵਾਂ ਨੇ ਕਿਹਾ,” – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਸਾਲ ਅਤੇ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਾਲ – ਸਾਰੀ ਮਨੁੱਖਤਾ ਨਾਲ ਸਬੰਧਤ ਹਨ। ਸਾਨੂੰ ਇਨ੍ਹਾਂ ਨੂੰ ਇਕੱਠੇ, ਅਰਥਪੂਰਨ ਅਤੇ ਪ੍ਰਭਾਵੀ ਢੰਗ ਨਾਲ ਮਨਾਉਣਾ ਚਾਹੀਦਾ ਹੈ,” ।