ਬਰਨਾਲਾ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਤੇ ਕੁਝ ਦੇਰ ਵਿਚ ਹੀ ਨਤੀਜੇ ਬਿਲਕੁੱਲ ਸਾਫ਼ ਹੋ ਜਾਣਗੇ। ਵਿਧਾਨ ਸਭਾ ਹਲਕਾ ਬਰਨਾਲਾ ਦੇ ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਸਨ, ਪਰ ਚੌਥੇ ਰਾਊਂਡ ਵਿਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 360 ਵੋਟਾਂ ਨਾਲ ਅੱਗੇ ਹੋ ਗਏ ਤੇ ਇਹ ਲੀਡ ਲਗਾਤਾਰ ਵੱਧਦੀ ਹੀ ਗਈ। ਹੁਣ 14ਵੇਂ ਰਾਊਂਡ ਵਿਚ ਕਾਂਗਰਸ ਦੀ ਇਹ ਲੀਡ ਵੱਧ ਕੇ 3244 ਵੋਟਾਂ ਦੀ ਹੋ ਗਈ ਹੈ।
ਉੱਥੇ ਹੀ 8ਵੇਂ ਰਾਊਂਡ ਵਿਚ ਇਕ ਵੱਡਾ ਉਲਟਫ਼ੇਰ ਹੋਇਆ। ਇਸ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਾਵਰ ਕੇਵਲ ਸਿੰਘ ਢਿੱਲੋਂ ਦੂਜੇ ਨੰਬਰ ‘ਤੇ ਆ ਗਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ‘ਤੇ ਖਿਸਕ ਗਏ। ਹਾਲਾਂਕਿ 10ਵੇਂ ਰਾਊਂਡ ਵਿਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਕ ਵਾਰ ਫ਼ਿਰ ਭਾਜਪਾ ਨੂੰ ਪਛਾੜ ਕੇ ਦੂਜੇ ਨੰਬਰ ‘ਤੇ ਪਹੁੰਚ ਗਏ।