ਜਲੰਧਰ/ਚੰਡੀਗੜ੍ਹ- ਸਾਲ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਗਠਨ ਸਿਰਜਣ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਜਲਦੀ ਹੀ ਸਾਰੇ ਜ਼ਿਲ੍ਹਿਆਂ ਨੂੰ ਨਵੇਂ ਪ੍ਰਧਾਨ ਮਿਲਣਗੇ। ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਲਈ ਪਾਰਟੀ ਹਾਈਕਮਾਂਡ ਨੇ ਸੰਗਠਨ ਸਿਰਜਣ ਅਭਿਆਨ ਤਹਿਤ 29 ਨਿਗਰਾਨ ਨਿਯੁਕਤ ਕੀਤੇ ਹਨ। ਇਸ ਦੀ ਜਾਣਕਾਰੀ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇ.ਸੀ. ਵੇਨੂੰਗੋਪਾਲ ਵੱਲੋਂ ਦਿੱਤੀ ਗਈ ਹੈ। ਹੇਠਾਂ ਦਿੱਤੀ ਗਈ ਲਿਸਟ ਵਿਚ ਤੁਸੀਂ ਨਾਂ ਵੇਖ ਸਕਦੋ ਹੋ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਦੇ 29 ਸੰਗਠਨਾਤਮਕ ਜ਼ਿਲ੍ਹੇ ਹਨ। 19 ਨਵੰਬਰ 2022 ਨੂੰ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ। ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ। ਉਸੇ ਸਮੇਂ ਕਈ ਸੀਨੀਅਰ ਆਗੂ ਕਾਂਗਰਸ ਛੱਡ ਕੇ ਭਾਜਪਾ ਅਤੇ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ। ਅਜਿਹੀ ਸਥਿਤੀ ਵਿੱਚ ਉਸ ਸਮੇਂ ਵਿਧਾਇਕ ਨੂੰ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲ ਲਿਆ ਗਿਆ ਸੀ। ਜਦਕਿ ਕਾਂਗਰਸ ‘ਚ, ਪ੍ਰਧਾਨਾਂ ਦਾ ਕਾਰਜਕਾਲ 3 ਸਾਲ ਹੁੰਦਾ ਹੈ। ਇਸ ਅਨੁਸਾਰ ਚੋਣਾਂ 3 ਮਹੀਨਿਆਂ ਬਾਅਦ ਹੋਣੀਆਂ ਸਨ। ਚੋਣ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਵਾਰ ਪ੍ਰਧਾਨ ਬਣਨ ਵਾਲਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ।