Wednesday, March 5, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਦਾ ਕੁੰਭ ਇਸ਼ਨਾਨ ਨੂੰ...

ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਦਾ ਕੁੰਭ ਇਸ਼ਨਾਨ ਨੂੰ ਲੈ ਕੇ ਵਿਵਾਦਤ ਬਿਆਨ

ਬੀਕਾਨੇਰ – ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਗੋਵਿੰਦ ਰਾਮ ਮੇਘਵਾਲ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸ ਵਾਰ ਉਨ੍ਹਾਂ ਨੇ ਭਾਰਤ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਪ੍ਰੰਪਰਾਵਾਂ ’ਚੋਂ ਇਕ ਕੁੰਭ ਇਸ਼ਨਾਨ ’ਤੇ ਵਿਵਾਦਿਤ ਟਿੱਪਣੀ ਕੀਤੀ ਹੈ। ਮੇਘਵਾਲ ਨੇ ਕੁੰਭ ਇਸ਼ਨਾਨ ਦੀ ਪ੍ਰੰਪਰਾ ਨੂੰ ਲੈ ਕੇ ਵਿਅੰਗ ਕਸਦਿਆਂ ਕਿਹਾ ਕਿ ਮੈਂ ਦੁਨੀਆ ’ਚ ਭਾਰਤ ਪਹਿਲਾ ਦੇਸ਼ ਵੇਖਿਆ ਹੈ, ਜਿੱਥੇ ਨਦੀ ’ਚ ਨਹਾਉਣ ਨਾਲ ਪਾਪ ਧੋਤੇ ਜਾਂਦੇ ਹਨ। ਯੂ. ਪੀ. ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਕੁੰਭ ਦੇ ਸਾਰੇ ਪ੍ਰਬੰਧ ਕਰ ਦਿੱਤੇ ਗਏ ਹਨ, ਲੋਕ ਲੱਖਾਂ ਦੀ ਗਿਣਤੀ ’ਚ ਇਸ਼ਨਾਨ ਲਈ ਪੁੱਜਦੇ ਹਨ। ਉੱਥੇ ਹੀ ਭਾਜੜ ਮਚਦੀ ਹੈ ਜਿਸ ’ਚ ਹਜ਼ਾਰਾਂ ਸ਼ਰਧਾਲੂ ਮਾਰੇ ਜਾਂਦੇ ਹਨ।

 

ਉਨ੍ਹਾਂ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਜੇ ਨਦੀ ’ਚ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ, ਤਾਂ ਜੇਲ੍ਹਾਂ ’ਚ ਬੰਦ ਸਾਰੇ ਕੈਦੀਆਂ ਨੂੰ ਕੁੰਭ ‘ਚ ਇਸ਼ਨਾਨ ਕਰਵਾ ਕੇ ਛੱਡ ਦੇਣਾ ਚਾਹੀਦਾ ਹੈ। ਮੇਘਵਾਲ ਦਾ ਇਹ ਬਿਆਨ ਨਾ ਸਿਰਫ ਧਾਰਮਿਕ ਆਸਥਾਵਾਂ ਨੂੰ ਸੱਟ ਪਹੁੰਚਾਉਂਦਾ ਦਿਸਿਆ, ਸਗੋਂ ਇਸ ਨੇ ਸਿਆਸੀ ਗਲਿਆਰਿਆਂ ’ਚ ਵੀ ਹਲਚਲ ਮਚਾ ਦਿੱਤੀ ਹੈ। ਮੇਘਵਾਲ ਘੜਸਾਨਾ ’ਚ ਪਾਣੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।

 

ਮੇਘਵਾਲ ਨੇ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਰਾਜਸਥਾਨ ਦੀ ਭਜਨ ਲਾਲ ਸਰਕਾਰ ਨੂੰ ਵੀ ਲੰਮੇਂ ਹੱਥੀਂ ਲਿਆ। ਉਨ੍ਹਾਂ ਪ੍ਰਯਾਗਰਾਜ ’ਚ ਕੁੰਭ ਇਸ਼ਨਾਨ ਕਰਨ ਗਏ ਮੰਤਰੀਆਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਜਦੋਂ ਸਰਕਾਰ ਦੇ ਸਾਰੇ ਮੰਤਰੀ ਕੁੰਭ ’ਚ ਡੁਬਕੀ ਲਾ ਰਹੇ ਹਨ, ਤਾਂ ਉਦੋਂ ਕਿਸਾਨ ਪਾਣੀ ਲਈ ਸੰਘਰਸ਼ ਕਰ ਰਿਹਾ ਹੈ। ਇਸ ਬਿਆਨ ਰਾਹੀਂ ਉਨ੍ਹਾਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਧਾਰਮਿਕ ਕਰਮ ਕਾਂਡਾਂ ’ਚ ਰੁੱਝੀ ਹੈ, ਜਦੋਂ ਕਿ ਜਨਤਾ ਦੀਆਂ ਅਸਲ ਸਮੱਸਿਆਵਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ।