ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੀ ਅਹਿਮ ਸਹਿਯੋਗੀ ਪਾਰਟੀ ਕਾਂਗਰਸ ਨਾਲ ਵਿਵਾਦ ਦਾ ਇਕ ਹੋਰ ਮੁੱਦਾ ਛੇੜਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਈ. ਵੀ. ਐੱਮ. ਬਾਰੇ ਰੋਣਾ ਬੰਦ ਕਰਨਾ ਚਾਹੀਦਾ ਹੈ ਤੇ ਚੋਣ ਨਤੀਜਿਆਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਬਾਰੇ ਤਿੱਖੇ ਇਤਰਾਜ਼ਾਂ ਨੂੰ ਐਤਵਾਰ ਰੱਦ ਕਰ ਦਿੱਤਾ ਤੇ ਇਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰੁਖ ਨੂੰ ਦੁਹਰਾਇਆ ਕਿ ਅਜਿਹਾ ਨਹੀਂ ਹੋ ਸਕਦਾ ਕਿ ਜਦੋਂ ਤੁਸੀਂ ਚੋਣਾਂ ਜਿੱਤ ਜਾਓ ਤਾਂ ਨਤੀਜੇ ਪ੍ਰਵਾਨ ਕਰ ਲਓ ਤੇ ਜਦੋਂ ਹਾਰ ਜਾਓ ਤਾਂ ਈ. ਵੀ. ਐੱਮ. ਨੂੰ ਦੋਸ਼ੀ ਕਰਾਰ ਦੇ ਦਿਓ। ਉਮਰ ਅਬਦੁੱਲਾ ਨੇ ਕਿਹਾ ਕਿ ਜਦੋਂ ਕਾਂਗਰਸ ਦੇ 100 ਤੋਂ ਵੱਧ ਮੈਂਬਰ ਉਸੇ ਈ. ਵੀ. ਐੱਮ. ਦੀ ਵਰਤੋਂ ਕਰਦੇ ਹੋਏ ਲੋਕ ਸਭਾ ’ਚ ਪਹੁੰਚਦੇ ਹਨ ਤਾਂ ਕਾਂਗਰਸ ਇਸ ਨੂੰ ਆਪਣੀ ਪਾਰਟੀ ਦੀ ਜਿੱਤ ਦੱਸ ਦਿੰਦੀ ਹੈ। ਕੁਝ ਮਹੀਨਿਆਂ ਬਾਅਦ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਹੁਣ ਸਾਨੂੰ ਈ. ਵੀ. ਐੱਮ. ਦੇ ਨਤੀਜੇ ਪਸੰਦ ਨਹੀਂ ਕਿਉਂਕਿ ਹੁਣ ਇਹ ਉਸ ਤਰ੍ਹਾਂ ਨਹੀਂ ਆ ਰਹੇ ਜਿਸ ਤਰ੍ਹਾਂ ਦੇ ਅਸੀਂ ਚਾਹੁੰਦੇ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਭਾਜਪਾ ਦੇ ਬੁਲਾਰੇ ਵਾਂਗ ਬੋਲ ਰਹੇ ਹਨ ਤਾਂ ਅਬਦੁੱਲਾ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੈ। ਜੋ ਸਹੀ ਹੈ ਉਹ ਸਹੀ ਹੈ। ਉਮਰ ਨੇ ਕਿਹਾ ਕਿ ਉਹ ਗੱਠਜੋੜ ਦੇ ਸਹਿਯੋਗੀ ਪ੍ਰਤੀ ਵਫ਼ਾਦਾਰੀ ਦੀ ਬਜਾਏ ਸਿਧਾਂਤਾਂ ’ਤੇ ਬੋਲਦੇ ਹਨ। ਉਨ੍ਹਾਂ ਸੈਂਟਰਲ ਵਿਸਟਾ ਵਰਗੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਆਪਣੀ ਹਮਾਇਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਵੀ ਮੈਂ ਆਪਣੀ ਆਜ਼ਾਦ ਸੋਚ ਅਪਣਾਈ