Saturday, April 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕਾਂਗਰਸ ਵਰਕਰ ਦਾ ਕਤਲ, ਸੂਟਕੇਸ 'ਚ ਮਿਲੀ ਲਾਸ਼

ਕਾਂਗਰਸ ਵਰਕਰ ਦਾ ਕਤਲ, ਸੂਟਕੇਸ ‘ਚ ਮਿਲੀ ਲਾਸ਼

 

ਰੋਹਤਕ- ਕਾਂਗਰਸ ਦੀ ਇਕ ਮਹਿਲਾ ਵਰਕਰ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਵਰਕਰ ਦੀ ਲਾਸ਼ ਇਕ ਬੰਦ ਸੂਟਕੇਸ ‘ਚ ਮਿਲੀ। ਹਰਿਆਣਾ ਦੇ ਰੋਹਤਕ ‘ਚ ਸੂਟਕੇਸ ‘ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਅਤੇ ਕਾਂਗਰਸ ਨੇਤਾ ਰਾਜ ਦੀ ਸੈਣੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ‘ਤੇ ਘੇਰਣ ਲੱਗੇ ਹਨ। ਰੋਹਤਕ ਜ਼ਿਲ੍ਹੇ ‘ਚ ਸਾਂਪਲਾ ਬੱਸ ਅੱਡੇ ਕੋਲ ਸ਼ਨੀਵਾਰ ਨੂੰ ਸੂਟਕੇਸ ‘ਚ ਇਕ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਦੱਸਿਆ ਕਿ ਔਰਤ ਰੋਹਤਕ ਦੇ ਵਿਜੇ ਨਗਰ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਉਮਰ ਕਰੀਬ 22 ਸਾਲ ਸੀ। ਕੁਝ ਰਾਹਗੀਰਾਂ ਨੇ ਸੂਟਕੇਸ ਦੇਖਿਆ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸਾਂਪਲਾ ਥਾਣੇ ਦੇ ਇੰਸਪੈਕਟਰ ਬਿਜੇਂਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਮ੍ਰਿਤਕਾ ਦੀ ਪਛਾਣ ਕਾਂਗਰਸ ਵਰਕਰ ਹਿਮਾਨੀ ਨਰਵਾਲ ਵਜੋਂ ਹੋਈ। ਹਿਮਾਨੀ ਨਰਵਾਲ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਈਸੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਅਤੇ ਰੋਹਤਕ ਦੀ ਵਿਧਾਇਕ ਬੀਬੀ ਬੱਤਰਾ ਨਾਲ ਹਿਮਾਨੀ ਦੀਆਂ ਕਈ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਸੀ। ਹੁੱਡਾ ਨੇ ਟਵੀਟ ਕਰ ਕੇ ਕਿਹਾ,”ਰੋਹਤਕ ‘ਚ ਕਾਂਗਰਸ ਦੀ ਸਰਗਰਮ ਵਰਕਰ ਦਾ ਬੇਰਹਿਮੀ ਨਾਲ ਕਤਲ ਦਾ ਸਮਾਚਾਰ ਬੇਹੱਦ ਦੁਖਦ ਤੇ ਹੈਰਾਨ ਕਰਨ ਵਾਲਾ ਹੈ। ਮਰਹੂਮ ਆਤਮਾ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਵਾਲਿਆਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਇਕ ਕੁੜੀ ਦਾ ਇਸ ਤਰ੍ਹਾਂ ਕਤਲ ਹੋਣਾ ਅਤੇ ਉਸ ਦੀ ਸੂਟਕੇਸ ‘ਚ ਲਾਸ਼ ਮਿਲਣਾ, ਬੇਹੱਦ ਦੁਖਦ ਕਰਨ ਵਾਲਾ ਹੈ। ਇਹ ਆਪਣੇ ਆਪ ‘ਚ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਧੱਬਾ ਹੈ। ਸਰਕਾਰ ਪੀੜਤਾ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਨਿਆਂ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਏ।”