Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕਫ ਸਿਰਪ ਬਣਿਆ ਕਾਲ ! ਮੱਧ ਪ੍ਰਦੇਸ਼-ਰਾਜਸਥਾਨ 'ਚ ਹੁਣ ਤੱਕ 11 ਨਾਬਾਲਗਾਂ...

ਕਫ ਸਿਰਪ ਬਣਿਆ ਕਾਲ ! ਮੱਧ ਪ੍ਰਦੇਸ਼-ਰਾਜਸਥਾਨ ‘ਚ ਹੁਣ ਤੱਕ 11 ਨਾਬਾਲਗਾਂ ਦੀ ਮੌਤ

ਨੈਸ਼ਨਲ : ਮੱਧ ਪ੍ਰਦੇਸ਼ ਅਤੇ ਰਾਜਸਥਾਨ ‘ਚ ਕਫ ਸਿਰਪ ਨਾਲ ਜੁੜੀਆਂ ਮੌਤਾਂ ਦੀ ਗਿਣਤੀ ਵੱਧ ਕੇ 11 ਬੱਚਿਆਂ ਤੱਕ ਪਹੁੰਚ ਗਈ ਹੈ। ਛਿੰਦਵਾੜਾ ਜ਼ਿਲ੍ਹੇ ‘ਚ 9 ਬੱਚੇ ਇਸ ਘਟਨਾ ‘ਚ ਜਾਨ ਗੁਆ ਚੁੱਕੇ ਹਨ, ਜਦਕਿ ਰਾਜਸਥਾਨ ‘ਚ ਭਰਤਪੁਰ ਅਤੇ ਸੀਕਰ ਜ਼ਿਲ੍ਹਿਆਂ ‘ਚ 2 ਬੱਚਿਆਂ ਦੀ ਮੌਤ ਹੋਈ।
ਛਿੰਦਵਾੜਾ ਦੇ ਪਰਾਸੀਆ ਖੇਤਰ ‘ਚ ਬੱਚਿਆਂ ਦੀ ਹਾਲਤ ਗੰਭੀਰ ਹੈ। ਪ੍ਰਸ਼ਾਸਨ ਨੇ 1420 ਬੱਚਿਆਂ ਦੀ ਸੂਚੀ ਤਿਆਰ ਕੀਤੀ ਹੈ ਜੋ ਸਰਦੀ, ਬੁਖਾਰ ਅਤੇ ਜੁਕਾਮ ਨਾਲ ਪ੍ਰਭਾਵਿਤ ਹਨ। ਜੇ ਕੋਈ ਬੱਚਾ ਦੋ ਦਿਨ ਤੋਂ ਵੱਧ ਬਿਮਾਰ ਰਹਿੰਦਾ ਹੈ, ਤਾਂ ਉਸਨੂੰ ਸਿਵਲ ਹਸਪਤਾਲ ‘ਚ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਇਸ ਦੌਰਾਨ ਬੱਚਿਆਂ ਨੂੰ ਸਹੀ ਸਮੇਂ ਇਲਾਜ ਮਿਲਣ ਤੇ ਆਸ਼ਾ ਵਰਕਰਾਂ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ।

ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ ਮਰਨ ਵਾਲੇ 9 ਬੱਚਿਆਂ ਵਿੱਚੋਂ 5 ਨੇ Coldrif ਸਿਰਪ ਤੇ 1 ਨੇ Nextro-DS ਸਿਰਪ ਲਿਆ ਸੀ। ਪਾਣੀ ਅਤੇ ਵਾਤਾਵਰਣ ਦੀ ਜਾਂਚ ਆਮ ਆਈ ਹੈ, ਪਰ CSIR-NEERI ਦੁਆਰਾ ਭੇਜੇ ਗਏ ਪਾਣੀ ਦੇ ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਸਾਰੇ ਪ੍ਰਾਈਵੇਟ ਡਾਕਟਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਵਾਇਰਲ ਬੱਚਿਆਂ ਨੂੰ ਸਿੱਧੇ ਸਿਵਲ ਹਸਪਤਾਲ ਭੇਜੋ। ਰਾਜਸਥਾਨ ‘ਚ ਭਰਤਪੁਰ ਅਤੇ ਸੀਕਰ ਜ਼ਿਲ੍ਹਿਆਂ ਵਿੱਚ ਦੋ ਬੱਚਿਆਂ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ।

ਰਾਜਸਥਾਨ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ 19 ਬੈਚਾਂ ਦੇ ਕਫ ਸਿਰਪ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। NCDC ਅਤੇ ਸਿਹਤ ਵਿਭਾਗ ਨੇ ਪਾਣੀ, ਦਵਾਈਆਂ ਅਤੇ ਸਿਰਪ ਦੇ ਨਮੂਨੇ ਇਕੱਠੇ ਕਰ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਮਾਪਿਆਂ ਅਤੇ ਡਾਕਟਰਾਂ ਨੂੰ ਚੌਕਸ ਰਹਿਣ ਲਈ ਸਲਾਹ ਦਿੱਤੀ ਗਈ ਹੈ। ਸਰਕਾਰ ਦਾ ਮਕਸਦ ਹੈ ਕਿ ਕਿਸੇ ਵੀ ਛੂਤ ਬਿਮਾਰੀ ਜਾਂ ਦਵਾਈ ਦੀ ਗਲਤ ਵਰਤੋਂ ਨੂੰ ਰੋਕਿਆ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।