Become a member

Get the best offers and updates relating to Liberty Case News.

― Advertisement ―

spot_img
spot_img
HomeBreaking News ਭਾਰਤੀ ਉਦਯੋਗਾਂ 'ਤੇ ਮੰਡਰਾਇਆ ਸੰਕਟ: ਖ਼ਤਰੇ 'ਚ 800 ਛੋਟੀਆਂ ਕੰਪਨੀਆਂ , 12,000...

 ਭਾਰਤੀ ਉਦਯੋਗਾਂ ‘ਤੇ ਮੰਡਰਾਇਆ ਸੰਕਟ: ਖ਼ਤਰੇ ‘ਚ 800 ਛੋਟੀਆਂ ਕੰਪਨੀਆਂ , 12,000 ਕਰੋੜ ਫਸੇ

 

 

ਬਿਜ਼ਨੈੱਸ : ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਤਣਾਅ ਕਾਰਨ ਭਾਰਤ ਦੀਆਂ ਲਗਭਗ 800 ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ (SMEs) ਦਾ ਨਿਵੇਸ਼ ਖ਼ਤਰੇ ਵਿੱਚ ਪੈ ਗਿਆ ਹੈ। ਪਿਛਲੇ ਛੇ ਮਹੀਨਿਆਂ ਦੌਰਾਨ ਇਨ੍ਹਾਂ ਕੰਪਨੀਆਂ ਨੇ ਸੰਯੁਕਤ ਅਰਬ ਅਮੀਰਾ (UAE) ਵਿੱਚ ਲਗਭਗ 12,000 ਕਰੋੜ ਰੁਪਏ (ਕਰੀਬ 1.3 ਅਰਬ ਡਾਲਰ) ਦਾ ਵੱਡਾ ਨਿਵੇਸ਼ ਕੀਤਾ ਸੀ, ਜੋ ਹੁਣ ਫਸਦਾ ਨਜ਼ਰ ਆ ਰਿਹਾ ਹੈ।

ਰਿਟੇਲ ਅਤੇ ਹਾਸਪਿਟੈਲਿਟੀ ਸੈਕਟਰ ‘ਤੇ ਸਭ ਤੋਂ ਵੱਡੀ ਮਾਰ

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਾ ਸਭ ਤੋਂ ਮਾੜਾ ਅਸਰ ਰਿਟੇਲ ਅਤੇ ਹਾਸਪਿਟੈਲਿਟੀ ਸੈਕਟਰ ‘ਤੇ ਪੈ ਰਿਹਾ ਹੈ। ਅੰਕੜਿਆਂ ਮੁਤਾਬਕ ਲਗਭਗ 280 ਭਾਰਤੀ ਕੰਪਨੀਆਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਇਨ੍ਹਾਂ ਖੇਤਰਾਂ ਵਿੱਚ 40 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਨ੍ਹਾਂ ਲਈ ਹੁਣ ਮੁਸ਼ਕਲਾਂ ਵਧ ਗਈਆਂ ਹਨ।

 

ਮਹਿੰਗਾਈ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਡਰ ਆਰਥਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਤਣਾਅ ਜਲਦੀ ਖ਼ਤਮ ਨਾ ਹੋਇਆ ਤਾਂ:

ਭਾਰਤੀ ਉਦਯੋਗ ਅਤੇ ਸਪਲਾਈ ਚੇਨ ‘ਤੇ ਇਸ ਦਾ ਅਸਰ ਹੋਰ ਡੂੰਘਾ ਹੋਵੇਗਾ।

ਮਹਿੰਗਾਈ ਵਧਣ ਦੀ ਪੂਰੀ ਸੰਭਾਵਨਾ ਹੈ।

ਪੈਟਰੋ ਕੈਮੀਕਲ ਅਤੇ ਡਰਾਈ ਫਰੂਟਸ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।