ਬਠਿੰਡਾ/ਜਲੰਧਰ- ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਪੰਜਾਬ ਕਲਾ ਸਾਹਿਤ ਅਕਾਦਮੀ (ਪੰਕਸ) ਦੁਆਰਾ 28ਵੇਂ ਸਾਲਾਨਾ ਅਕਾਦਮੀ ਸਨਮਾਨ ਸਮਾਰੋਹ ਵਿੱਚ “ਰਾਸ਼ਟਰੀ ਸਿੱਖਿਆ ਰਤਨ ਸਨਮਾਨ” ਨਾਲ ਸਨਮਾਨਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਅਤੇ ਸਮਰਪਣ ਲਈ ਦਿੱਤਾ ਗਿਆ।
ਸਮਾਗਮ ਵਿੱਚ ਪੰਜਾਬ ਕਲਾ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਿਮਰ ਸਦੋਸ਼ ਵੱਲੋਂ ਪ੍ਰੋ. ਤਿਵਾਰੀ ਨੂੰ ਅਜੀਤ ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸ. ਸਤਨਾਮ ਸਿੰਘ ਮਾਣਕ, ਅਕੈਡਮੀ ਦੇ ਸੰਸਥਾਪਕ ਡਾਇਰੈਕਟਰ ਡਾ. ਜਗਦੀਪ ਸਿੰਘ, ਪੁਲਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ (ਆਈ. ਪੀ. ਐੱਸ), ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਰਜਿੰਦਰ ਬੇਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਓ. ਐੱਸ. ਡੀ. ਪ੍ਰੋ. ਕਮਲੇਸ਼ ਸਿੰਘ ਦੁੱਗਲ, ਮਰਚੈਂਟ ਨੇਵੀ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਭਗਤ ਸਿੰਘ, ਨਰੇਸ਼ ਮਹਿਰਾ, ਡਾ. ਰਮੇਸ਼ ਕੰਬੋਜ, ਡਾ. ਬਜਰੰਗ ਲਾਲ ਸੋਨੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਵਿੱਚ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।