ਸਪੋਰਟਸ – ਪੈਰਿਸ ਓਲੰਪਿਕ ‘ਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ‘ਚੋਂ ਡਿਸਕੁਆਲੀਫਾਈ ਕਰ ਦਿੱਤੇ ਜਾਣ ਕਾਰਨ ਪੂਰੇ ਦੇਸ਼ ਤੇ ਖੇਡ ਜਗਤ ‘ਚ ਰੋਸ ਦਾ ਮਾਹੌਲ ਹੈ। ਜਦੋਂ ਉਸ ਨੇ ਸੈਮੀਫਾਈਨਲ ‘ਚ ਕਿਊਬਾ ਦੀ ਪਹਿਲਵਾਨ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ।ਪਰ ਇਸ ਮਗਰੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਸੀ, ਜਿਸ ਨੇ ਪਹਿਲਵਾਨ ਸਣੇ ਪੂਰੇ ਦੇਸ਼ ਦਾ ਦਿਲ ਤੋੜ ਕੇ ਰੱਖ ਦਿੱਤਾ ਸੀ। ਫਾਈਨਲ ਮੁਕਾਬਲੇ ਤੋਂ ਐਨ ਪਹਿਲਾਂ ਵਿਨੇਸ਼ ਦਾ ਭਾਰ 50 ਕਿੱਲੋਗ੍ਰਾਮ ਤੋਂ 100 ਗ੍ਰਾਮ ਵੱਧ ਪਾਇਆ ਗਿਆ, ਜਿਸ ਕਾਰਨ ਉਸ ਨੂੰ ਫਾਈਨਲ ਮੁਕਾਬਲੇ ‘ਚੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਉਸ ਨੇ ਇਸ ਬਾਰੇ ਕੋਰਟ ਆਫ਼ ਆਰਬਿਟ੍ਰੇਸ਼ਨ ਫਾਰ ਸਪੋਰਟਸ ‘ਚ ਇਕ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੂੰ ਉਸ ਦਾ ਫਾਈਨਲ ਮੁਕਾਬਲੇ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ, ਜਾਂ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਜਾਵੇ।
ਇਸ ਬਾਰੇ ਸਪੋਰਟਸ ਕੋਰਟ ‘ਚ 3 ਘੰਟੇ ਤੋਂ ਵੀ ਵੱਧ ਸਮੇਂ ਲਈ ਲੰਬੀ ਸੁਣਵਾਈ ਵੀ ਹੋਈ ਸੀ, ਜਿਸ ਦਾ ਫ਼ੈਸਲਾ ਅੱਜ ਸੁਣਾਇਆ ਜਾਣਾ ਸੀ, ਪਰ ਕੋਰਟ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਫ਼ੈਸਲਾ ਟਾਲ ਦਿੱਤਾ ਹੈ। ਕੋਰਟ ਨੇ ਹੁਣ 11 ਅਗਸਤ ਨੂੰ ਸ਼ਾਮ 6 ਵਜੇ ਇਸ ਮਾਮਲੇ ‘ਤੇ ਫ਼ੈਸਲਾ ਤਿਆਰ ਕਰਨ ਦਾ ਐਲਾਨ ਕੀਤਾ ਹੈ