Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ AIIMS ਦੀ ਵਿਦਿਆਰਥਣ ਬਣ ਗਈ ਨੇਪਾਲ ਦੀ ਸਿਹਤ ਮੰਤਰੀ ! ਮੈਡੀਕਲ...

ਦਿੱਲੀ AIIMS ਦੀ ਵਿਦਿਆਰਥਣ ਬਣ ਗਈ ਨੇਪਾਲ ਦੀ ਸਿਹਤ ਮੰਤਰੀ ! ਮੈਡੀਕਲ ਜਗਤ ‘ਚ ਛਾਈ ਖੁਸ਼ੀ ਦੀ ਲਹਿਰ

 

ਇੰਟਰਨੈਸ਼ਨਲ —     ਭਾਰਤ ਦੇ ਵੱਕਾਰੀ ਮੈਡੀਕਲ ਸੰਸਥਾਨ ਏਮਜ਼ ਦਿੱਲੀ ਦੀ ਸਾਬਕਾ ਵਿਦਿਆਰਥਣ ਨਿਸ਼ਾ ਮਹਿਤਾ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਨੇਪਾਲ ਦੀ ਨਵੀਂ ਸਿਹਤ ਅਤੇ ਜਨਸੰਖਿਆ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਨਰਸਿੰਗ ਅਤੇ ਮੈਡੀਕਲ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ।

 

ਨਿਸ਼ਾ ਮਹਿਤਾ ਨੇ 27 ਮਾਰਚ, 2026 ਨੂੰ ਨੇਪਾਲ ਦੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ। ਉਹ ਸਾਲ 2006 ਤੋਂ 2010 ਤੱਕ ਏਮਜ਼ ਦਿੱਲੀ ਦੇ ਨਰਸਿੰਗ ਕਾਲਜ ਦੀ ਵਿਦਿਆਰਥਣ ਰਹੀ ਹੈ, ਜਿੱਥੋਂ ਉਸ ਨੇ ਬੀ.ਐੱਸ.ਸੀ. (ਨਰਸਿੰਗ) ਦੀ ਡਿਗਰੀ ਹਾਸਲ ਕੀਤੀ ਸੀ। ਉਹ ਨੇਪਾਲ ਦੀ ਰਾਸ਼ਟਰੀ ਸੁਤੰਤਰ ਪਾਰਟੀ (RSP) ਨਾਲ ਜੁੜੀ ਹੋਈ ਹੈ। ਇਹ ਪਾਰਟੀ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰਕੇ ਸੱਤਾ ਵਿੱਚ ਆਈ ਹੈ।

 

ਏਮਜ਼ ਦਿੱਲੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਸੰਸਥਾ ਅਤੇ ਸਮੁੱਚੇ ਨਰਸਿੰਗ ਭਾਈਚਾਰੇ ਲਈ ਬਹੁਤ ਹੀ ਮਾਣ ਵਾਲਾ ਪਲ ਹੈ। ਸੰਸਥਾ ਅਨੁਸਾਰ, ਨਿਸ਼ਾ ਦਾ ਇੱਕ ਨਰਸ ਤੋਂ ਲੈ ਕੇ ਦੇਸ਼ ਦੇ ਸਿਹਤ ਮੰਤਰੀ ਬਣਨ ਤੱਕ ਦਾ ਸਫ਼ਰ ਇਹ ਦਰਸਾਉਂਦਾ ਹੈ ਕਿ ਸਿਹਤ ਸੰਭਾਲ ਪੇਸ਼ੇਵਰ ਨੀਤੀ ਬਣਾਉਣ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

 

ਨੇਪਾਲ ਪਰਤਣ ਤੋਂ ਪਹਿਲਾਂ ਨਿਸ਼ਾ ਮਹਿਤਾ ਨੇ ਭਾਰਤ ਵਿੱਚ ਉੱਚ ਸਿੱਖਿਆ ਹਾਸਲ ਕੀਤੀ ਅਤੇ ਵਿਰਾਟ ਟੀਚਿੰਗ ਹਸਪਤਾਲ ਵਰਗੀਆਂ ਸੰਸਥਾਵਾਂ ਵਿੱਚ ਕੰਮ ਕਰਕੇ ਸਿਹਤ ਖੇਤਰ ਵਿੱਚ ਡੂੰਘਾ ਅਨੁਭਵ ਪ੍ਰਾਪਤ ਕੀਤਾ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਮੈਡੀਕਲ ਮੁਹਾਰਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਹੈ।