Friday, January 31, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਦਿੱਲੀ ਚੋਣਾਂ: ਸਿਰਫ ਸਿਆਸੀ ਮੁਕਾਬਲਾ ਨਹੀਂ।

ਦਿੱਲੀ ਚੋਣਾਂ: ਸਿਰਫ ਸਿਆਸੀ ਮੁਕਾਬਲਾ ਨਹੀਂ।

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਸਿਆਸੀ ਜੰਗ ਸਿਖਰ ਤੇ ਪਹੁੰਚ ਚੁੱਕੀ ਹੈ।
ਆਮ ਆਦਮੀ ਪਾਰਟੀ , ਭਾਜਪਾ ਅਤੇ ਕਾਂਗਰਸ ਵਿਚਕਾਰ ਹੋਣ ਵਾਲਾ ਇਹ ਮੁਕਾਬਲਾ ਸਿਰਫ ਇੱਕ ਆਮ ਚੋਣ ਨਹੀਂ ਹੈ। ਇਹ ਦਿੱਲੀ ਵਰਗੇ ਮਹਾਨਗਰ ਦੀ ਚੋਣ ਹੈ, ਜਿਸਦਾ ਹਰੇਕ ਕੋਣਾ ਸਿਰਫ ਰਾਜਨੀਤਕ ਨਹੀਂ, ਸਾਮਾਜਿਕ ਤੇ ਆਰਥਿਕ ਅਹਿਮੀਅਤ ਵੀ ਰੱਖਦਾ ਹੈ।

ਦਿੱਲੀ ਸਿਰਫ ਰਾਜਧਾਨੀ ਨਹੀਂ ਹੈ, ਇਹ ਉਹ ਸ਼ਹਿਰ ਹੈ ਜਿੱਥੇ ਦੇਸ਼ ਦੇ ਹਰੇਕ ਹਿੱਸੇ ਤੋਂ ਲੋਕ ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ ਆਉਂਦੇ ਹਨ। ਇਹ ਸਿੱਖਿਆ ਦੇ ਵੱਡੇ ਸਥਾਨਾਂ, ਰੋਜ਼ਗਾਰ ਦੇ ਵਾਧੂ ਮੌਕਿਆਂ ਤੇ ਬਿਹਤਰ ਜੀਵਨ ਦੀ ਆਸ ਦੇਣ ਵਾਲਾ ਸ਼ਹਿਰ ਹੈ। ਅਜਿਹੇ ਸ਼ਹਿਰ ਵਿੱਚ ਇੱਕ ਮਜਬੂਤ ਸਰਕਾਰ ਦੀ ਲੋੜ ਹੈ ਜੋ ਸਿਰਫ ਸਿਆਸੀ ਨਾਟਕ ਨਹੀਂ, ਬਲਕਿ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਕਾਰਗਰ ਨੀਤੀਆਂ ਲਿਆਵੇ।
ਦਿੱਲੀ ਵਾਸੀਆਂ ਦੀ ਆਮ ਰਹਿ ਜਾਣੀ ਜਾਵੇ ਤਾਂ ਉਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੀ 10 ਸਾਲ ਦੀ ਸਰਕਾਰ ਨੇ ਦਿੱਲੀ ਵਾਸੀਆਂ ਦੀਆਂ ਉਮੀਦਾਂ ਨੂੰ ਬੋਰ ਪਾਇਆ ਹੈ। ਇਸ ਨਗਰ ਵਿੱਚ ਗਰੀਬ ਅਤੇ ਮਦ ਸ਼੍ਰੇਣੀ ਸਖਤ ਨਾਲ ਆਪਣਾ ਜੀਵਨ ਨਿਰਵਾਹ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਕੁਝ ਮੁਫਤ ਸਰਕਾਰੀ ਸੇਵਾਵਾਂ ਉਹਨਾਂ ਦੇ ਜੀਵਨ ਨੂੰ ਸੌਖਿਆ ਕਰਨ ਵਿੱਚ ਬਿਹਤਰੀਨ ਯੋਗਦਾਨ ਪਾ ਰਹੀ ਹੈ ਅਤੇ ਇਸ ਯੋਗਦਾਨ ਨੂੰ ਜਾਰੀ ਰੱਖਣ ਲਈ ਗਰੀਬ ਪਰਿਵਾਰਾਂ ਦੇ ਮੁੱਖ ਚਿੰਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੜ ਦੇਖਣ ਦੀ ਹੈ ਉਹ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਸੇ ਤਰ੍ਹਾਂ ਦੁਬਾਰਾ ਬਣ ਜਾਵੇ ਤਾਂ ਕਿ ਉਹਨਾਂ ਨੂੰ ਮਿਲਦੀਆਂ ਸਹੂਲਤਾਂ ਜਾਰੀ ਰਹਿ ਸਕਣ।

ਲੋਕਾਂ ਨਾਲ ਗੱਲਬਾਤ ਕਰਦੇ ਆਂ ਇਹ ਆਮ ਰਾਏ ਸੁਣੀ ਜਾ ਸਕਦੀ ਹੈ ਕਿ ਇਸ ਵਾਰ ਦੇ ਮੁਕਾਬਲੇ ਵਿੱਚ, ਭਾਵੇਂ ਆਮ ਆਦਮੀ ਪਾਰਟੀ ਪਹਿਲਾਂ ਦੀਆਂ ਦੋ ਚੋਣਾਂ ਦੀ ਤਰ੍ਹਾਂ ਮਜ਼ਬੂਤ ਨਹੀਂ ਲੱਗ ਰਹੀ, ਫਿਰ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਲੱਗ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਇਹ ਸਵਾਰ ਸੀਟਾਂ ਘਟ ਸਕਦੀਆਂ ਹਨ।
ਭਾਜਪਾ ਲੋਕ ਸਭਾ ਦੀ ਸਫਲਤਾ ਦੇ ਬਾਵਜੂਦ ਵਿਧਾਨ ਸਭਾ ਵਿੱਚ ਮਜ਼ਬੂਤ ਪਹੁੰਚ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਕਾਂਗਰਸ, ਜਿਸ ਨੇ ਦਿੱਲੀ ‘ਤੇ 15 ਸਾਲਾਂ ਤੱਕ ਰਾਜ ਕੀਤਾ, ਹੁਣ ਆਪਣੇ ਪਹੁੰਚ ਤੇ ਅਸਰ ਨੂੰ ਲਗਭਗ ਗੁਆ ਚੁੱਕੀ ਹੈ।

ਪਰ ਇਸ ਵਾਰ ਦੀ ਚੋਣ ਮੁਹਿੰਮ ਜਿਸ ਤਰ੍ਹਾਂ ਸੱਤਾ ਉੱਤੇ ਕਬਜ਼ਾ ਕਰਨ ਦਾ ਲਾਲਚ ਪਾਰਟੀਆਂ ਵਿੱਚ ਆਮ ਨਜ਼ਰ ਆ ਰਿਹਾ ਹੈ ਤਾਂ ਉਸ ਨਾਲ ਦਿੱਲੀ ਦੀ ਅਸਲ ਸਮੱਸਿਆਵਾਂ ਤੇ ਮੌਕਿਆਂ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਭਾਜਪਾ ਦੇ ਚੋਣ ਪ੍ਰਚਾਰ ਵਿੱਚ ਸਿਰਫ ਕੇਜਰੀਵਾਲ ਉੱਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਮੂਲ ਮੁੱਦੇ ਉੱਤੇ ਗੱਲ ਨਹੀਂ ਕੀਤੀ ਜਾ ਰਹੀ। ਸਿੱਟੇ ਵਜੋਂ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਕਰਨ ਦੀ ਬਜਾਏ ਪਾਰਟੀਆਂ ਇਕ ਦੂਜੇ ਨੂੰ ਤੂੰ ਤੂੰ ਮੈਂ ਮੈਂ ਤੇ ਉਤਰਾਈਆਂ ਹਨ ਜਾਂ ਫਿਰ ਚੋਣ ਪ੍ਰਚਾਰ ਧਾਰਮਿਕ ਮਸਲਿਆਂ ਜੇ ਉਹ ਜਾਇਆ ਜਾ ਰਿਹਾ ਹੈ।

ਦਿੱਲੀ ਦੇ ਵੋਟਰਾਂ ਲਈ ਇਹ ਸਮਾਂ ਹੈ ਕਿ ਉਹ ਸਿਆਸੀ ਹਮਲਿਆਂ ਤੇ ਵਾਦਿਆਂ ਤੋਂ ਅੱਗੇ ਵੱਧ ਕੇ ਆਪਣੇ ਸ਼ਹਿਰ ਦੇ ਭਵਿੱਖ ਬਾਰੇ ਸੋਚਣ। ਜਿਹੜੀ ਪਾਰਟੀ ਸੱਚਮੁੱਚ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਵਿਜਨ ਦਿਖਾਵੇਗੀ, ਉਹੀ ਇਸ ਸ਼ਹਿਰ ਦੇ ਬੁੱਧੀਮਾਨ ਵੋਟਰਾਂ ਦੀ ਪਸੰਦ ਬਣੇਗੀ।