Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਡਰੱਗ ਕੁਈਨ ਨਸੀਮਾ 'ਤੇ ਦਿੱਲੀ ਪੁਲਸ ਦਾ ਵੱਡਾ ਐਕਸ਼ਨ: 10 ਕਰੋੜ ਦੀ...

ਡਰੱਗ ਕੁਈਨ ਨਸੀਮਾ ‘ਤੇ ਦਿੱਲੀ ਪੁਲਸ ਦਾ ਵੱਡਾ ਐਕਸ਼ਨ: 10 ਕਰੋੜ ਦੀ ਜਾਇਦਾਦ ਕੀਤੀ ਜ਼ਬਤ

 

 

ਨਵੀਂ ਦਿੱਲੀ  : ਦਿੱਲੀ ਪੁਲਸ ਨੇ ਦਿੱਲੀ ਦੀ ਡਰੱਗ ਕੁਈਨ ਨਸੀਮਾ ਦੀ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਜਾਇਦਾਦ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਕਮਾਈ ਗਈ ਸੀ। ਪੁਲਸ ਨੇ ਪਹਿਲੀ ਵਾਰ ਕਿਸੇ ਨਸ਼ਾ ਤਸਕਰੀ ’ਚ ਸ਼ਾਮਲ ਮੁਲਜ਼ਮ ਖ਼ਿਲਾਫ਼ ਇੰਨੀ ਵੱਡੀ ਕਾਰਵਾਈ ਕੀਤੀ ਹੈ। ਨਸੀਮਾ (65) ਵੈਲਕਮ ਸਥਿਤ ਜਨਤਾ ਮਜ਼ਦੂਰ ਕਾਲੋਨੀ ਦੀ ਰਹਿਣ ਵਾਲੀ ਹੈ। ਇਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਸਮੇਤ ਕਈ ਧਾਰਾਵਾਂ ਤਹਿਤ 17 ਅਪਰਾਧਿਕ ਮਾਮਲੇ ਦਰਜ ਹਨ।

ਨਾਰਥ-ਈਸਟ ਜ਼ਿਲਾ ਪੁਲਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਪਿਛਲੇ ਦਸੰਬਰ ’ਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਨਸੀਮਾ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਹੈ। ਡਰੱਗ ਕੁਈਨ ਨਸੀਮਾ ਦਾ ਰਾਜਧਾਨੀ ਵਿਚ ਨਸ਼ਿਆਂ ਦਾ ਵੱਡਾ ਨੈੱਟਵਰਕ ਹੈ। ਉਹ ਹੈਰੋਇਨ ਦੀ ਤਸਕਰੀ ਕਰਦੀ ਹੈ। ਬਜ਼ੁਰਗ ਹੋਣ ਦੇ ਬਾਵਜੂਦ ਉਸ ਨੇ ਨਸ਼ਿਆਂ ਦਾ ਕਾਲਾ ਕਾਰੋਬਾਰ ਬੰਦ ਨਹੀਂ ਕੀਤਾ। ਨੌਜਵਾਨਾਂ ਅਤੇ ਔਰਤਾਂ ਦੇ ਨਾਲ-ਨਾਲ ਕਈ ਨਾਬਾਲਗ ਵੀ ਇਸ ਲਈ ਨਸ਼ਾ ਸਪਲਾਈ ਕਰਦੇ ਹਨ।