Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਰਮਨੀ 'ਚ ਈਰਾਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ 'ਤੇ ਉਤਰੇ ਲੱਖਾਂ ਲੋਕ

ਜਰਮਨੀ ‘ਚ ਈਰਾਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ! ਸੜਕਾਂ ‘ਤੇ ਉਤਰੇ ਲੱਖਾਂ ਲੋਕ

 

 

ਇੰਟਰਨੈਸ਼ਨਲ- ਜਰਮਨੀ ’ਚ ਵਿਸ਼ਵ ਨੇਤਾਵਾਂ ਦੀ ਇਕ ਬੈਠਕ ਦੌਰਾਨ ਸ਼ਨੀਵਾਰ ਨੂੰ ਇਥੇ ਲਗਭਗ 2,50,000 ਲੋਕਾਂ ਨੇ ਈਰਾਨ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ, ਜਦੋਂ ਜਲਾਵਤਨੀ ਵਿਚ ਰਹਿ ਰਹੇ ਈਰਾਨ ਦੇ ਯੁਵਰਾਜ ਰੇਜ਼ਾ ਪਹਿਲਵੀ ਨੇ ਤਹਿਰਾਨ ’ਤੇ ਅੰਤਰਰਾਸ਼ਟਰੀ ਦਬਾਅ ਪਾਉਣ ਦੀ ਅਪੀਲ ਕੀਤੀ ਹੈ।

 

ਢੋਲ ਵਜਾਉਂਦੇ ਅਤੇ ਸੱਤਾ ਪਰਿਵਰਤਨ ਦੇ ਨਾਅਰੇ ਲਗਾਉਂਦੇ ਹੋਏ ਮਿਊਨਿਖ ’ਚ ਇਹ ਵਿਸ਼ਾਲ ਰੈਲੀ ਪਹਿਲਵੀ ਵਲੋਂ ਦੱਸੇ ਗਏ ‘ਗਲੋਬਲ ਡੇਅ ਆਫ ਐਕਸ਼ਨ’ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਈਰਾਨ ’ਚ ਦੇਸ਼ ਵਿਆਪੀ ਰੋਸ ਵਿਖਾਵਿਆਂ ਦੇ ਮੱਦੇਨਜ਼ਰ ਈਰਾਨੀ ਲੋਕਾਂ ਦਾ ਸਮਰਥਨ ਕਰਨਾ ਹੈ।

ਪਹਿਲਵੀ ਨੇ ਲਾਸ ਏਂਜਲਸ ਅਤੇ ਟੋਰਾਂਟੋ ਵਿਚ ਵੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਪੁਲਸ ਨੇ ‘ਐਕਸ’ ਉੱਤੇ ਇਕ ਪੋਸਟ ਵਿਚ ਕਿਹਾ ਕਿ ਮਿਊਨਿਖ ਵਿਚ ਵਿਖਾਵਾਕਾਰੀਆਂ ਦੀ ਗਿਣਤੀ ਲਗਭਗ 2.5 ਲੱਖ ਤੱਕ ਪਹੁੰਚ ਗਈ, ਜੋ ਕਿ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ। ਵਿਸ਼ਾਲ ਇਕੱਠ ਨਾਅਰੇ ਲਗਾ ਰਿਹਾ ਸੀ ਅਤੇ ਸ਼ੇਰ ਤੇ ਸੂਰਜ ਦੇ ਚਿੰਨ੍ਹ ਵਾਲੇ ਹਰੇ, ਚਿੱਟੇ ਅਤੇ ਲਾਲ ਰੰਗ ਦੇ ਝੰਡੇ ਲਹਿਰਾ ਰਿਹਾ ਸੀ।