ਇਟਲੀ- ਨਵ-ਨਿਯੁਕਤ ਡੇਰਾ ਬਿਆਸ ਮੁਖੀ ਜਸਦੀਪ ਸਿੰਘ ਗਿੱਲ ਅਤੇ ਉਨ੍ਹਾਂ ਨੂੰ ਵਾਰਿਸ ਬਣਾਉਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਟਲੀ ਦੇ ਵੈਟੀਕਨ ਸਿਟੀ ਵਿਖੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਵਿਚਾਲੇ ਧਰਮ ਅਤੇ ਅਧਿਆਤਮਿਕਤਾ ਬਾਰੇ ਵਿਚਾਰ ਚਰਚਾ ਹੋਈ।
ਜਾਣਕਾਰੀ ਮੁਤਾਬਕ, ਤਿੰਨਾਂ ਅਧਿਆਤਮਿਕ ਗੁਰੂਆਂ ਵਿਚਕਾਰ ਧਰਮ ਨੂੰ ਲੈ ਕੇ ਕਰੀਬ ਦੋ ਘੰਟੇ ਗੱਲਬਾਤ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਸ਼ਵ ਸ਼ਾਂਤੀ ਬਾਰੇ ਵੀ ਚਰਚਾ ਕੀਤੀ