ਨਵਾਂ ਸਾਲ 2025 ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਈ ਇੱਕ ਯਾਦਗਾਰੀ ਸ਼ੁਰੂਆਤ ਲੈ ਕੇ ਆਇਆ ਹੈ। ਦਿਲਜੀਤ, ਜੋ ਹਾਲ ਹੀ ਵਿੱਚ ਆਪਣੇ ਪੈਨ-ਇੰਡੀਆ “ਦਿਲ -ਲਮਿਨਾਟੀ ਇੰਡੀਆ ਟੂਰ” ਦੀ ਸਫਲਤਾਪੂਰਵਕ ਸਮਾਪਤੀ ਕਰ ਚੁੱਕੇ ਹਨ, ਨੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਦਿਲਜੀਤ ਨੇ “ਯਾਦਗਾਰੀ ਪਲ” ਦੱਸਿਆ।
ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿੱਥੇ ਉਹ ਕਾਲੇ ਸੂਟ ਅਤੇ ਕਾਲੀ ਪੱਗ ਵਿੱਚ ਨਜ਼ਰ ਆ ਰਹੇ ਹਨ। ਦਿਲਜੀਤ ਨੇ ਲਿਖਿਆ, “2025 ਦੀ ਸ਼ਾਨਦਾਰ ਸ਼ੁਰੂਆਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਯਾਦਗਾਰੀ ਮੁਲਾਕਾਤ। ਸਾਡੇ ਵਿਚਾਲੇ ਕਈ ਮੁੱਦਿਆਂ ‘ਤੇ ਗੱਲਬਾਤ ਹੋਈ, ਜਿਸ ਵਿੱਚ ਸੰਗੀਤ ਵੀ ਸ਼ਾਮਲ ਸੀ।”
ਦੂਜੇ ਪਾਸੇ, ਪ੍ਰਧਾਨ ਮੰਤਰੀ ਨੇ ਵੀ ਦਿਲਜੀਤ ਦੀ ਪੋਸਟ ਦਾ ਜਵਾਬ ਦਿੱਤਾ ਅਤੇ ਲਿਖਿਆ, “ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਸੰਵਾਦ। ਉਹ ਸੱਚਮੁੱਚ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ, ਜੋ ਪ੍ਰਤਿਭਾ ਅਤੇ ਪਰੰਪਰਾ ਨੂੰ ਮਿਲਾਉਂਦੇ ਹਨ। ਸਾਡੇ ਵਿਚ ਸੰਗੀਤ, ਸਭਿਆਚਾਰ ਅਤੇ ਹੋਰ ਮੁੱਦਿਆਂ ‘ਤੇ ਚਰਚਾ ਹੋਈ।”
ਇਸ ਮੁਲਾਕਾਤ ਦਾ ਪ੍ਰਸੰਗ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਦਿਲਜੀਤ ਜਿਵੇਂ ਕਲਾ ਅਤੇ ਪਰਫਾਰਮਿੰਗ ਆਰਟ ਦੀ ਦੁਨੀਆ ਦਾ ਮਸ਼ਹੂਰ ਚਿਹਰਾ ਹਨ, ਉਹਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਲ ਸਾਂਝੇ ਕੀਤੇ ਪਲ ਸਿਰਫ ਇੱਕ ਪ੍ਰਸਿੱਧ ਸ਼ਖ਼ਸੀਅਤ ਦੀ ਪ੍ਰਸ਼ੰਸਾ ਹੀ ਨਹੀਂ, ਸਗੋਂ ਕਲਾ, ਸੰਗੀਤ, ਅਤੇ ਸਭਿਆਚਾਰ ਨੂੰ ਉਚਤ ਸਨਮਾਨ ਦੇਣ ਦੀ ਵੀ ਮਿਸਾਲ ਹੈ।
ਇਹ ਮੁਲਾਕਾਤ ਇਹ ਵੀ ਦਰਸਾਉਂਦੀ ਹੈ ਕਿ ਕਿਵੇਂ ਸੰਗੀਤ ਅਤੇ ਕਲਾ ਸਿਆਸਤ ਅਤੇ ਨੇਤ੍ਰਿਤਵ ਦੇ ਪੱਧਰ ‘ਤੇ ਲੋਕਾਂ ਨੂੰ ਜੋੜ ਸਕਦੇ ਹਨ। ਇਹ ਸੰਦੇਸ਼ ਸਿਰਫ਼ ਇੱਕ ਮੁਲਾਕਾਤ ਤੱਕ ਸੀਮਤ ਨਹੀਂ, ਸਗੋਂ ਕਲਾ ਅਤੇ ਆਗੂਪਨ ਦੀ ਸਾਂਝੀਵਾਲਤਾ ਸੰਭਾਵਨਾਵਾਂ ਦਾ ਪ੍ਰਤੀਕ ਹੈ।
ਅਸੀਂ ਇਸ ਮੁਲਾਕਾਤ ਵਿੱਚੋਂ ਜਾਣ ਬੁੱਝ ਕੇ ਕੋਈ ਰਾਜਨੀਤਿਕ ਕਾਰਨਾਂ ਨੂੰ ਨਹੀਂ ਲੱਭਣਾ ਚਾਹੁੰਦੇ ਪ੍ਰੰਤੂ ਵਿਰੋਧੀ ਧਿਰਾਂ ਵੱਲੋਂ ਇਸ ਮੁਲਾਕਾਤ ਨੂੰ ਲੈ ਕੇ ਜਰੂਰ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਕਿ ਦੇਸ਼ ਦੇ ਪ੍ਰਤੀ ਭਾਸ਼ਾ ਲਈ ਨੌਜਵਾਨ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਕਰਸ਼ਿਤ ਹੁੰਦੇ ਹਨ ਤਾਂ ਇਸ ਦੇ ਕੀ ਮਾਨੇ ਕੱਢੇ ਜਾ ਸਕਦੇ ਹਨ ਜਿੱਥੋਂ ਤੱਕ ਸਾਡੇ ਵੱਲੋਂ ਇਸ ਕੁੱਤੇ ਟਿੱਪਣੀ ਕੀਤੀ ਜਾ ਰਹੀ ਹੈ ਅਸੀਂ ਇਹੀ ਸਮਝਦੇ ਹਾਂ ਕਿ ਦੇਸ਼ ਦੇ ਇੱਕ ਵੱਡੇ ਕਲਾਕਾਰ ਵੱਲੋਂ ਪ੍ਰਧਾਨ ਮੰਤਰੀ ਨਾਲ ਸੰਵਾਦ ਰਚਾਉਣਾ, ਅਨੋਖੀ ਘਟਨਾ ਨਹੀਂ ਹੈ।