ਗੋਨਿਆਣਾ ਮੰਡੀ : ਪਿਛਲੇ ਸਮੇਂ ਦੌਰਾਨ ਅਕਸਰ ਹੀ ਸੁਰਖੀਆ ’ਚ ਰਹੇ ਗੋਨਿਆਣਾ ਮੰਡੀ ਦੇ ਨਜ਼ਦੀਕ ਪੈਂਦੇ ਇਕ ਹੋਟਲ ’ਤੇ ਸਥਾਨਕ ਨੇਹੀਆਂਵਾਲਾ ਪੁਲਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਵੱਖਰਾ ਢਾਬਾ, ਗੋਨਿਆਣਾ ਮੰਡੀ ਦੇ ਮਾਲਕ ਰਾਜੀਵ ਕੁਮਾਰ ਨੂੰ ਜਿਸਮਫਿਰੋਸ਼ੀ ਦੇ ਮਾਮਲੇ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਗ੍ਰਿਫਤਾਰੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਰੇਡ ਦੌਰਾਨ ਹੋਈ। ਪੁਲਸ ਵੱਲੋਂ ਆਪਣੇ ਪੱਧਰ ’ਤੇ ਕੀਤੀ ਗਈ ਲੰਮੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰਾਜੀਵ ਕੁਮਾਰ ਹੋਟਲ ’ਚ ਆਉਣ ਵਾਲੇ ਗਾਹਕਾਂ ਨੂੰ ਲੜਕੀਆਂ ਦੀ ਸਪਲਾਈ ਕਰਦਾ ਸੀ, ਜਿਸ ਦੀ ਪੁਸ਼ਟੀ ਕਈ ਮੌਕੇ ’ਤੇ ਗਵਾਹਾਂ ਵੱਲੋਂ ਸਬੂਤਾਂ ਸਮੇਤ ਪੇਸ਼ ਕੀਤੀ ਗਈ।
ਭਰੋਸੇਯੋਗ ਸਰੋਤਾਂ ਮੁਤਾਬਕ, ਰਾਜੀਵ ਕੁਮਾਰ ਦੀ ਪਾਰਟਨਰ ਇਕ ਔਰਤ ਵੀ ਇਸ ਗਤੀਵਿਧੀ ’ਚ ਸ਼ਾਮਲ ਹੋ ਸਕਦੀ ਹੈ ਅਤੇ ਪੁਲਸ ਵੱਲੋਂ ਜਲਦੀ ਹੀ ਗ੍ਰਿਫਤਾਰ ਕੀਤੀ ਜਾ ਸਕਦੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਰਾਜੀਵ ਕੁਮਾਰ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਪੁਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਮਾਮਲੇ ’ਚ ਰਾਜੀਵ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ-ਨਾਲ ਉਸ ਦਾ ਪੁੱਤਰ ਮੋਹਿਤ ਵੀ ਸ਼ੱਕ ਦੇ ਘੇਰੇ ’ਚ ਹੈ। ਹਾਲਾਂਕਿ ਪੁਲਸ ਵੱਲੋਂ ਹਾਲੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਪੁਲਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।