ਪੰਜਾਬ ’ਚ ਇੱਕ ਵਾਰ ਡਾਕਟਰਾਂ ਨੇ ਚਾਰ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਐ। ਹੜਤਾਲ ਦਾ ਅੱਜ ਪਹਿਲਾਂ ਦਿਨ ਹੈ ਤੇ ਪਹਿਲੇ ਦਿਨ ਹੀ ਓਪੀਡੀ ਸੇਵਾਵਾਂ ਬੰਦ ਪਈਆਂ ਹਨ। ਹਾਲਾਂਕਿ ਇਸ ਦੌਰਾਨ ਸਿਰਫ ਐਂਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਦਰਅਸਲ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਸਰਕਾਰੀ ਹਸਪਤਾਲਾਂ ’ਚ ਓਪੀਡੀ ਸੇਵਾਵਾਂ ਬੰਦ ਰੱਖ ਕੇ ਚਾਰ ਦਿਨ੍ਹਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡਾਕਟਰਾਂ ਵੱਲੋਂ ਤਿੰਨ ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਸੀ ਅਤੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਪਰ ਹੁਣ ਡਾਕਟਰਾਂ ਵੱਲੋਂ ਪੂਰੇ ਦਿਨ ਦੇ ਲਈ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਸੰਬੰਧੀ ਡਾਕਟਰਾਂ ਨੇ ਕਿਹਾ ਹੈ ਕਿ ਸਾਡੀ ਗੱਲਬਾਤ ਜਰੂਰ ਮਹਿਕਮੇ ਦੇ ਅਫਸਰਾਂ ਦੇ ਨਾਲ ਚੱਲ ਰਹੀ ਹੈ, ਪਰ ਉਹ ਹਰ ਵਾਰ ਸਾਨੂੰ ਮਿੱਠੀ ਗੋਲੀ ਦੇ ਦਿੰਦੇ ਹਨ ਤੇ ਇਸ ਤੋਂ ਬਾਅਦ ਕੋਈ ਵੀ ਨੋਟਿਫਿਕੇਸ਼ਨ ਜਾਰੀ ਨਹੀਂ ਹੁੰਦਾ। ਡਾਕਟਰਾਂ ਨੇ ਦੱਸਿਆ ਕਿ ਸਰਕਾਰ ਤੇ ਸਾਡੀ ਮੀਟਿੰਗ ਤਾਂ ਹੋ ਚੁੱਕੀ ਹੈ, ਉਹ ਸਾਡੀਆਂ ਮੰਗਾਂ ਮੰਨਣ ਲਈ ਵੀ ਤਿਆਰ ਹਨ, ਪਰ ਸਾਨੂੰ ਲਿਖਤੀ ਦੇ ਵਿੱਚ ਨਹੀਂ ਦੇ ਰਹੇ, ਜਿਸ ਕਰਕੇ ਉਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੜਤਾਲ ਜਾਰੀ ਰੱਖਾਂਗੇ।
ਦੂਜੇ ਪਾਸੇ ਜਦੋਂ ਮੰਗਾਂ ਨੂੰ ਲੈ ਕੇ ਮਹਿਲਾ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸੁਰੱਖਿਆ ਦਾ ਇੱਕ ਵੱਡਾ ਮੁੱਦਾ ਹੈ, ਜੇਕਰ ਹਸਪਤਾਲ ਦੇ ਵਿੱਚ ਸੁਰੱਖਿਆ ਨਹੀਂ ਹੋਵੇਗੀ ਤਾਂ ਉਹ ਕਿਸ ਤਰ੍ਹਾਂ ਸੇਵਾਵਾਂ ਨਿਭਾਉਣਗੇ। ਅਸੀਂ ਕੋਈ ਨਾਜਾਇਜ਼ ਮੰਗਾਂ ਨਹੀਂ ਮੰਗ ਰਹੇ, ਸਗੋਂ ਸਾਡੀਆਂ ਸਾਰੀਆਂ ਹੀ ਮੰਗਾਂ ਬੜੀਆਂ ਜਾਇਜ਼ ਹਨ। ਐਂਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਹਨ, ਜੱਚਾ ਬੱਚਾ ਅਵਾਰਡ ਦੇ ਵਿੱਚ ਵੀ ਅਸੀਂ ਸੇਵਾਵਾਂ ਨਿਭਾ ਰਹੇ ਹਨ ਅਤੇ ਨਾਲ ਹੀ ਆਪਰੇਸ਼ਨ ਆਦਿ ਵੀ ਲਗਾਤਾਰ ਚੱਲ ਰਹੇ ਹਨ। ਇੰਨ੍ਹਾਂ ਸੇਵਾਵਾਂ ’ਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਓਪੀਡੀ ਸੇਵਾਵਾਂ ਇਸੇ ਤਰ੍ਹਾਂ ਬੰਦ ਰਹਿਣਗੀਆਂ।