Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਡਾ. ਪ੍ਰਸ਼ਾਂਤ ਗੌਤਮ ਏਬੀਵੀਪੀ ਪੰਜਾਬ ਦੇ ਮੁੜ ਸੂਬਾ ਪ੍ਰਧਾਨ ਤੇ ਜਸਕਰਨ ਭੁੱਲਰ...

ਡਾ. ਪ੍ਰਸ਼ਾਂਤ ਗੌਤਮ ਏਬੀਵੀਪੀ ਪੰਜਾਬ ਦੇ ਮੁੜ ਸੂਬਾ ਪ੍ਰਧਾਨ ਤੇ ਜਸਕਰਨ ਭੁੱਲਰ ਚੁਣੇ ਗਏ ਨਵੇਂ ਸੂਬਾ ਸਕੱਤਰ

 

 

ਚੰਡੀਗੜ੍ਹ : ਡਾ. ਪ੍ਰਸ਼ਾਂਤ ਗੌਤਮ (ਚੰਡੀਗੜ੍ਹ) ਅਤੇ ਜਸਕਰਨ ਭੁੱਲਰ (ਫ਼ਿਰੋਜ਼ਪੁਰ) ਨੂੰ ਦੇਸ਼ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਵਜੋਂ ਸੈਸ਼ਨ 2025-26 ਲਈ ਬਿਨਾ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਇਹ ਐਲਾਨ ਅੱਜ ਏਬੀਵੀਪੀ ਪੰਜਾਬ ਸੂਬਾ ਦਫਤਰ (ਜਲੰਧਰ) ਤੋਂ ਕੀਤੀ ਗਈ। ਚੋਣ ਅਧਿਕਾਰੀ ਸ. ਹਰਜਿੰਦਰ ਸਿੰਘ ਨਗਪਾਲ ਦੁਆਰਾ ਜਾਰੀ ਬਿਆਨ ਅਨੁਸਾਰ, ਦੋਵੇਂ ਅਹੁਦਿਆਂ ਦੀ ਮਿਆਦ ਇੱਕ ਸਾਲ ਲਈ ਹੋਵੇਗੀ। ਆਉਣ ਵਾਲੇ 14 ਤੋਂ 16 ਨਵੰਬਰ 2025 ਨੂੰ ਜਲੰਧਰ ਵਿੱਚ ਹੋਣ ਵਾਲੇ ਏਬੀਵੀਪੀ ਪੰਜਾਬ ਦੇ 57ਵੇਂ ਸੂਬਾ ਸੰਮੇਲਨ ਵਿੱਚ ਦੋਵੇਂ ਪਦਾਧਿਕਾਰੀ ਆਪਣਾ ਅਹੁਦਾ ਸੰਭਾਲਣਗੇ।

 

ਡਾ. ਪ੍ਰਸ਼ਾਂਤ ਗੌਤਮ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਸਿੱਖਿਆ ਸੈਰ ਸਪਾਟਾ ਵਿਸ਼ੇ ਵਿੱਚ ਪੀਐਚ.ਡੀ. ਤੱਕ ਹੋਈ ਹੈ। ਵਰਤਮਾਨ ਵਿੱਚ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਰ ਸਪਾਟਾ ਵਿਭਾਗ ‘ਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਵੀ ਹਨ। ਉਨ੍ਹਾਂ ਦੇ 80 ਤੋਂ ਵੱਧ ਸ਼ੋਧ-ਲੇਖ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਤੇ ਸੈਰ ਸਪਾਟਾ ਵਿਸ਼ੇ ਵਿੱਚ ਉਨ੍ਹਾਂ ਦੀਆਂ 15 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਹ 1998 ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਤੋਂ ਏਬੀਵੀਪੀ ਦੇ ਸੰਪਰਕ ਵਿੱਚ ਹਨ। ਅਧਿਆਪਕ ਕਾਰਜਕਰਤਾ ਵਜੋਂ ਹੁਣ ਤੱਕ ਉਹ ਚੰਡੀਗੜ੍ਹ ਜ਼ਿਲ੍ਹਾ ਪ੍ਰਮੁੱਖ ਤੋਂ ਲੈ ਕੇ ਪੰਜਾਬ ਸੂਬਾ ਪ੍ਰਧਾਨ ਆਦਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਇਸ ਸੈਸ਼ਨ (2025–26) ਲਈ ਉਹ ਸੂਬਾ ਪ੍ਰਧਾਨ ਵਜੋਂ ਦੁਬਾਰਾ ਚੁਣੇ ਗਏ ਹੋ। ਉਨ੍ਹਾਂ ਦਾ ਨਿਵਾਸ ਚੰਡੀਗੜ੍ਹ ਹੈ।

ਜਸਕਰਨ ਭੁੱਲਰ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਸਿੱਖਿਆ ਰਾਮ ਸੁਖ ਦਾਸ ਕਾਲਜ, ਫ਼ਿਰੋਜ਼ਪੁਰ ਵਿਖੇ ਸਨਾਤਕ ਤੱਕ ਹੋਈ ਹੈ। ਵਰਤਮਾਨ ਵਿੱਚ ਉਨ੍ਹਾਂ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੈਰ ਸਪਾਟਾ ਪ੍ਰਬੰਧਨ ਵਿੱਚ ਸਨਾਤਕੋਤਰ ਦੀ ਪੜਾਈ ਵਿੱਚ ਚੱਲ ਰਹੀ ਹੈ।