ਜਲੰਧਰ (ਧਵਨ, ਸੁਧੀਰ, ਕੁੰਦਨ, ਪੰਕਜ): ਸਮਾਜ ਵਿਰੋਧੀ ਸਰਗਰਮੀਆਂ ’ਤੇ ਰੋਕ ਲਾਉਣ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਭਰ ਦੀਆਂ ਵੱਖ-ਵੱਖ ਥਾਵਾਂ ’ਤੇ 80 ਹਾਈਟੈੱਕ ਨਾਕੇ ਲਾਏ ਗਏ। ਇਸ ਸਿਟੀ ਸੀਲਿੰਗ ਆਪ੍ਰੇਸ਼ਨ ਦੀ ਕਮਾਨ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਖੁਦ ਸੰਭਾਲੀ। ਪੁਲਸ ਨੇ 16 ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਵਿਚ ਕੁੱਲ 378 ਪੁਲਸ ਕਰਮਚਾਰੀਆਂ ਨੂੰ ਇਨ੍ਹਾਂ ਨਾਕਿਆਂ ’ਤੇ ਤਾਇਨਾਤ ਕੀਤਾ ਤਾਂ ਕਿ ਕਾਰਵਾਈ ਵਿਵਸਥਿਤ ਢੰਗ ਨਾਲ ਹੋ ਸਕੇ। ਇਸ ਆਪ੍ਰੇਸ਼ਨ ਦੌਰਾਨ 635 ਦੋਪਹੀਆ ਅਤੇ 471 ਚੌਪਹੀਆ ਵਾਹਨਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ 122 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 8 ਵਾਹਨਾਂ ਨੂੰ ਜ਼ਬਤ ਕੀਤਾ ਗਿਆ।