Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹਾਈਕੋਰਟ ਦੇ ਜੱਜ ਦੀ ਕੋਠੀ ’ਚ ਡਿੱਗਿਆ ਡਰੋਨ, ਮਚਿਆ ਹੜਕੰਪ

ਹਾਈਕੋਰਟ ਦੇ ਜੱਜ ਦੀ ਕੋਠੀ ’ਚ ਡਿੱਗਿਆ ਡਰੋਨ, ਮਚਿਆ ਹੜਕੰਪ

 

 

ਚੰਡੀਗੜ੍ਹ  : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਦੀ ਸੈਕਟਰ-19 ਸਥਿਤ ਕੋਠੀ ’ਚ ਐਤਵਾਰ ਦੁਪਹਿਰ ਇਕ ਡਰੋਨ ਡਿੱਗ ਗਿਆ। ਕੋਠੀ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀ ਅਲਰਟ ਹੋ ਗਏ। ਪੁਲਸ ਮਹਿਕਮੇ ’ਚ ਵੀ ਹੜਕੰਪ ਮਚ ਗਿਆ। ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਡਰੋਨ ਗੁਆਂਢ ’ਚ ਰਹਿਣ ਵਾਲੇ ਇਕ 9 ਸਾਲਾ ਬੱਚੇ ਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੈਕਟਰ-19 ਥਾਣਾ ਇੰਚਾਰਜ ਸਰਿਤਾ ਰਾਏ, ਬੰਬ ਨਿਰੋਧਕ ਟੀਮ, ਸੀ. ਐੱਫ. ਐੱਸ. ਐੱਲ. ਟੀਮ, ਡੌਗ ਸਕੁਐਡ ਸਮੇਤ ਹੋਰ ਪੁਲਸ ਟੀਮਾਂ ਮੌਕੇ ’ਤੇ ਪਹੁੰਚੀਆਂ। ਸੁਰੱਖਿਆ ਦੇ ਮੱਦੇਨਜਰ ਪੂਰੇ ਇਲਾਕੇ ਨੂੰ ਅਲਰਟ ਕਰਕੇ ਜਾਂਚ ਸ਼ੁਰੂ ਕੀਤੀ ਗਈ।

 

ਪੁਲਸ ਨੇ ਆਲੇ-ਦੁਆਲੇ ਦੇ ਇਲਾਕੇ ਦੀ ਘੇਰਾਬੰਦੀ ਕੀਤੀ। ਡਰੋਨ ਦੀ ਜਾਂਚ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਤੇ ਇਸ ’ਚ ਕੋਈ ਸ਼ੱਕੀ ਸਮੱਗਰੀ ਤਾਂ ਨਹੀਂ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਗੁਆਂਢ ’ਚ ਰਹਿਣ ਵਾਲਾ 9 ਸਾਲ ਦਾ ਬੱਚਾ ਰਿਮੋਟ ਨਾਲ ਡਰੋਨ ਉਡਾ ਰਿਹਾ ਸੀ। ਉਡਾਣ ਦੌਰਾਨ ਡਰੋਨ ਕੰਟਰੋਲ ਤੋਂ ਬਾਹਰ ਹੋ ਕੇ ਕਿਤੇ ਡਿੱਗ ਪਿਆ। ਡਰੋਨ ਡਿੱਗਣ ਤੋਂ ਬਾਅਦ ਬੱਚਾ ਰੋਂਦਾ ਹੋਇਆ ਘਰ ਦੇ ਅੰਦਰ ਗਿਆ ਤਾਂ ਬੱਚੇ ਦੀ ਮਾਂ ਖ਼ੁਦ ਡਰੋਨ ਦੀ ਭਾਲ ’ਚ ਨਿਕਲੀ, ਪਰ ਉਸ ਨੂੰ ਡਰੋਨ ਨਹੀਂ ਮਿਲਿਆ। ਇਸੇ ਦੌਰਾਨ ਡਰੋਨ ਨੂੰ ਜੱਜ ਦੀ ਕੋਠੀ ਦੇ ਅੰਦਰ ਡਿੱਗਦੇ ਦੇਖ ਸੁਰੱਖਿਆ ਗਾਰਡ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਜਾਂਚ ਪੂਰੀ ਕੀਤੀ ਗਈ ਹੈ ਅਤੇ ਮਾਮਲਾ ਆਮ ਪਾਇਆ ਗਿਆ ਹੈ।