ਬਰਨਾਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਦਰਅਸਲ ਪੁਲਿਸ ਅਧਿਕਾਰਾਂ ਨੇ ਨਸ਼ੀਲੇ ਕੈਪਸੂਲ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਕਾਬੂ ਕੀਤੇ ਸ਼ੱਕੀਆਂ ਪਾਸੋਂ ਉੱਥੋਂ 95 ਹਜ਼ਾਰ ਪਾਬੰਦੀਸ਼ੁਦਾ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ ਸਿਗਨੇਚਰ ਕੈਪਸੂਲ ਅਤੇ 2.17 ਲੱਖ ਟੈਪੇਂਟਾਡੋਲ ਕੈਪਸੂਲ ਬਰਾਮਦ ਕੀਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਡੀਐੱਸਪੀ ਸਤਵੀਰ ਸਿੰਘ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ STF ਪੰਜਾਬ ਅਤੇ ਬਰਨਾਲਾ ਪੁਲਿਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦਾ ਆਧਾਰ ’ਤੇ ਨਾਈਵਾਲਾ ਰੋਡ ’ਤੇ ਅਲਜ਼ਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਫੈਕਟਰੀ ‘ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ (ਸਿਗਨੇਚਰ) ਦੇ 95 ਹਜ਼ਾਰ ਕੈਪਸੂਲ ਅਤੇ 2.17 ਲੱਖ ਟੈਪੇਂਟਾਡੋਲ ਕੈਪਸੂਲਾਂ ਦੀ ਬਰਾਮਦਗੀ ਹੋਈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਕੋਲ ਪ੍ਰੀ-ਗੈਬਾਲਿਨ 300 ਮਿਲੀਗ੍ਰਾਮ ਸਿਗਨੇਚਰ ਬਣਾਉਣ ਦਾ ਲਾਇਸੈਂਸ ਨਹੀਂ ਸੀ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਸ਼ੱਕੀਆਂ ਤੋਂ ਪੁੱਛ-ਗਿੱਛ ਜਾਰੀ ਹੈ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।