ਭਾਰਤ ਦੇ ਕਈ ਸੂਬਿਆਂ ਵਿਚ ਅੱਜ ਈਦ-ਏ-ਮਿਲਾਦ ਦੀ ਛੁੱਟੀ ਹੈ। ਕਈ ਸੂਬਿਆਂ ਵਿਚ ਭਲਕੇ ਅਨੰਤ ਚਤੁਰਦਸ਼ੀ ਦੀ ਛੁੱਟੀ ਵੀ ਐਲਾਨੀ ਗਈ ਹੈ। ਉੱਥੇ ਹੀ ਮਹਾਰਾਸ਼ਟਰ ਜਿਹੇ ਸੂਬਿਆਂ ਵਿਚ ਈਦ-ਏ-ਮਿਲਾਦ ਦੀ ਛੁੱਟੀ ਦੀ ਤਾਰੀਖ਼ ਬਦਲੀ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਈਦ-ਏ-ਮਿਲਾਦ (16 ਸਤੰਬਰ) ਜਾਂ ਅਨੰਤ ਚਤੁਰਦਸ਼ੀ (17 ਸਤੰਬਰ) ਨੂੰ ਜਨਤਕ ਛੁੱਟੀ ਦਾ ਐਲਾਨ ਤਾਂ ਨਹੀਂ ਕੀਤਾ ਗਿਆ, ਪਰ ਇਨ੍ਹਾਂ ਦੋਹਾਂ ਦਿਨਾਂ ਨੂੰ ਰਾਖਵੀਆਂ ਛੁੱਟੀਆਂ ਵਿਚ ਰੱਖਿਆ ਗਿਆ ਹੈ। ਦੱਸ ਦਈਏ ਕਿ ਰਾਖਵੀਆਂ ਛੁੱਟੀਆਂ ਦੀ ਸੂਚੀ ਵਿਚ ਇਸ ਵਾਰ 28 ਛੁੱਟੀਆਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਹਰੇਕ ਮੁਲਾਜ਼ਮ 2 ਛੁੱਟੀਆਂ ਲੈ ਸਕਦਾ ਹੈ।
ਹਰਿਆਣਾ, ਗੁਜਰਾਤ, ਮਿਜ਼ੋਰਮ ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਜੰਮੂ, ਕੇਰਲਾ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ ਤੇ ਝਾਰਖੰਡ ਦੀਆਂ ਬੈਂਕਾਂ ‘ਚ ਅੱਜ ਛੁੱਟੀ ਰਹੇਗੀ। ਉੱਥੇ ਹੀ ਕਈ ਸੂਬਿਆਂ ਵਿਚ ਈਦ-ਏ-ਮਿਲਾਦ ਦੀ ਛੁੱਟੀ ਦੀ ਤਾਰੀਖ਼ ਵਿਚ ਬਦਲਾਅ ਕੀਤਾ ਗਿਆ ਹੈ। ਕਈ ਸੂਬਿਆਂ ਵਿਚ 17 ਸਤੰਬਰ ਤਾਂ ਮਹਾਰਾਸ਼ਟਰ ਵਿਚ 18 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਤਮਿਲਨਾਡੂ ਸਰਕਾਰ ਨੇ 16 ਦੀ ਬਜਾਏ 17 ਸਤੰਬਰ ਨੂੰ ਈਦ-ਏ-ਮਿਲਾਦ ਦੀ ਛੁੱਟੀ ਐਲਾਨੀ ਹੈ। ਉੱਥੇ ਹੀ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿਚ ਈਦ-ਏ-ਮਿਲਾਦ ਦੀ ਛੁੱਟੀ 16 ਸਤੰਬਰ ਤੋਂ ਬਦਲ ਕੇ 18 ਸਤੰਬਰ ਕਰ ਦਿੱਤੀ ਹੈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਸਥਾਨਕ ਮੁਸਲਿਮ ਭਾਈਚਾਰੇ ਨੇ 18 ਸਤੰਬਰ ਨੂੰ ਜਲੂਸ ਕੱਢਣ ਦਾ ਫ਼ੈਸਲਾ ਕੀਤਾ ਸੀ ਤਾਂ ਜੋ 17 ਸਤੰਬਰ ਨੂੰ ਗਣੇਸ਼ ਉਤਸਵ ਦੇ ਆਖਰੀ ਦਿਨ ਅਨੰਤ ਚਤੁਰਦਸ਼ੀ ਦੌਰਾਨ ਕੋਈ ਅਸੁਵਿਧਾ ਨਾ ਹੋਵੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਸਾਰ ਇਸ ਦਿਨ ਸਰਕਾਰੀ ਪ੍ਰਤੀਭੂਤੀਆਂ ਅਤੇ ਮੁਦਰਾ ਬਾਜ਼ਾਰਾਂ ਵਿਚ ਵੀ ਕੋਈ ਵਪਾਰ ਨਹੀਂ ਹੋਵੇਗਾ।