ਮੋਗਾ ’ਚ ਇੱਕ ਪਾਨ ਦੀ ਦੁਕਾਨ ਚਲਾਉਣ ਵਾਲੇ ਨੂੰ ਦੁਕਾਨਦਾਰ ਨੂੰ ਤਿੰਨ ਸਾਲ ਦੀ ਸਜ਼ਾ ਤੇ ਸਵਾ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੁਕਾਨਦਾਰ ਸੁਨੀਲ ਮੋਂਗਾ ਨੂੰ ਈ-ਸਿਗਰੇਟ ਵੇਚੇ ਜਾਣ ਦਾ ਦੋਸ਼ੀ ਪਾਇਆ ਗਿਆ ਹੈ। ਈ-ਸਿਗਰੇਟ ’ਚ ਨਿਕੋਟੀਨ ਦਾ ਮਾਤਰਾ ਜਿਆਦਾ ਹੋਣ ਕਾਰਨ ਅਤੇ ਈ-ਸਿਗਰੇਟ ਵੇਚਣ ਲਈ ਲਾਇੰਸੈਂਸ ਨਾ ਹੋਣ ਕਾਰਨ ਸਜ਼ਾ ਸੁਣਾਈ ਗਈ ਹੈ।
ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਡਰੱਗ ਇੰਸਪੈਕਟਰ ਨਵਦੀਪ ਸਿੰਘ ਸੰਧੂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਨਵਰੀ 2023 ‘ਚ ਚਲਾਏ ਗਏ ਅਭਿਆਨ ਤਹਿਤ ਗੁਪਤ ਸੂਚਨਾ ਮਿਲੀ ਕਿ ਕੁੱਝ ਪਾਨ ਸਿਗਰੇਟ ਵੇਚਣ ਵਾਲੀਆਂ ਦੁਕਾਨਾਂ ’ਤੇ ਈ-ਵੇਪ ਵੇਚੀ ਜਾ ਰਹੀ ਹੈ। ਡਰੱਗ ਵਿਭਾਗ ਦੀ ਅਧਿਕਾਰੀ ਸੋਨੀਆ ਗੁਪਤਾ ਨੂੰ ਮਿਲੀ ਸੂਚਨਾ ਤੋਂ ਬਾਅਦ ਕੁਝ ਪਾਨ ਸਿਗਰੇਟ ਵੇਚਣ ਵਾਲੀ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਈ-ਸਿਗਰੇਟ ਪਾਏ ਗਏ ਅਤੇ ਸੈਂਪਲ ਲੈ ਕੇ ਲੈਬ ਵਿੱਚ ਟੈਸਟ ਲਈ ਭੇਜੇ ਗਏ।
ਅਧਿਕਾਰੀ ਨੇ ਦੱਸਿਆ ਕਿ ਟੈਸਟ ਦੌਰਾਨ ਈ-ਸਿਗਰੇਟ ਵਿੱਚ ਨਿਕੋਟੀਨ ਜ਼ਿਆਦਾ ਪਾਏ ਜਾਣ ’ਤੇ ਅਤੇ ਲਾਇੰਸੈਂਸ ਨਾ ਹੋਣ ਕਾਰਨ ਦੁਕਾਨਦਾਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਮਾਣਯੋਗ ਜੱਜ ਨੇ ਸੁਨੀਲ ਮੋਂਗਾ ਨੂੰ ਤਿੰਨ ਸਾਲ ਦੀ ਕੈਦ ਅਤੇ 1 ਲੱਖ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।