Become a member

Get the best offers and updates relating to Liberty Case News.

― Advertisement ―

spot_img
spot_img
HomeBig Newsਮੁਅੱਤਲ DIG ਭੁੱਲਰ ਮਾਮਲੇ 'ਚ ED ਨੇ CBI ਕੋਲੋ ਮੰਗਿਆ ਰਿਕਾਰਡ,

ਮੁਅੱਤਲ DIG ਭੁੱਲਰ ਮਾਮਲੇ ‘ਚ ED ਨੇ CBI ਕੋਲੋ ਮੰਗਿਆ ਰਿਕਾਰਡ,

ਚੰਡੀਗੜ੍ਹ (ਸੁਸ਼ੀਲ) – 5 ਲੱਖ ਰੁਪਏ ਦੇ ਰਿਸ਼ਵਤ ਮਾਮਲੇ ’ਚ ਫਸੇ ਰੋਪੜ ਰੇਂਜ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ 120 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਸਾਹਮਣੇ ਆਈ ਹੈ। ਹੁਣ ਚੰਡੀਗੜ੍ਹ ED ਨੇ ਉਸ ਦੀਆਂ ਜਾਇਦਾਦਾਂ ਦੇ ਵੇਰਵੇ CBI ਤੋਂ ਮੰਗੇ ਹਨ। ED ਹੁਣ ਪੰਜਾਬ ਅਤੇ ਵਿਦੇਸ਼ਾਂ ਵਿਚ ਉਸ ਦੀਆਂ ਜਾਇਦਾਦਾਂ ਦਾ ਪਤਾ ਲਾਵੇਗੀ। CBI ਦੀ ਟੀਮ ਆਮਦਨ ਤੋਂ ਵੱਧ ਮਾਮਲੇ ’ਚ ਭੁੱਲਰ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੀ ਭੁੱਲਰ ਦੁਆਰਾ ਫਾਈਲ ਕੀਤੀਆਂ ਗਈਆਂ ਰਿਟਰਨਾਂ ’ਚ ਦਿੱਤੀ ਗਈ ਜਾਣਕਾਰੀ ਤੋਂ ਇਲਾਵਾ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ’ਚ ਲੱਗੀਆਂ ਹੋਈਆਂ ਹਨ।ED ਭੁੱਲਰ ਮਾਮਲੇ ’ਚ ਰਿਕਾਰਡ ਲੈਣ ਲਈ CBI ਦਫ਼ਤਰ ਜਾ ਚੁੱਕੀ ਹੈ। ਭੁੱਲਰ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ED ਆਪਣਾ ਕੰਮ ਸ਼ੁਰੂ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ED ਵੀ ਭੁੱਲਰ ’ਤੇ ਮਾਮਲਾ ਦਰਜ ਕਰ ਸਕਦੀ ਹੈ। ਵਿਚੋਲੇ ਕ੍ਰਿਸ਼ਨੂ ਤੋਂ ਪੁੱਛਗਿੱਛ ’ਚ ਪੰਜਾਬ ਦੇ IAS ਅਤੇ IPS ਅਧਿਕਾਰੀਆਂ ਵੱਲੋਂ ਕਾਲੀ ਕਮਾਈ ਨਾਲ ਬੇਨਾਮੀ ਜਾਇਦਾਦਾਂ ਬਣਾਉਣ ਦੀ ਜਾਣਕਾਰੀ CBI ਨੂੰ ਮਿਲੀ ਹੈ। ਇਸ ਤੋਂ ਇਲਾਵਾ CBI ਦੇ ਸਾਹਮਣੇ ਭੁੱਲਰ ਤੇ ਉਸ ਦੇ ਨਾਲ ਫੜੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਜਾਂਚ ’ਚ ਹੁਣ ਤੱਕ ਪੰਜਾਬ ਦੇ 50 ਅਧਿਕਾਰੀਆਂ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਜਿਨ੍ਹਾਂ ਦੇ ਨਾਂ ਦੀ CBI ਨੇ ਸੂਚੀ ਤਿਆਰ ਕੀਤੀ ਹੈ।