Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsUP 'ਚ ਸਿੱਖਿਆ ਕ੍ਰਾਂਤੀ: CM ਯੋਗੀ ਨੇ ਵਾਰਾਣਸੀ ਤੋਂ ਕੀਤਾ 'ਸਕੂਲ ਚਲੋ...

UP ‘ਚ ਸਿੱਖਿਆ ਕ੍ਰਾਂਤੀ: CM ਯੋਗੀ ਨੇ ਵਾਰਾਣਸੀ ਤੋਂ ਕੀਤਾ ‘ਸਕੂਲ ਚਲੋ ਅਭਿਆਨ’ ਦਾ ਆਗਾਜ਼

 

 

ਵਾਰਾਣਸੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਨੀਵਾਰ ਨੂੰ ਵਾਰਾਣਸੀ ਵਿੱਚ ‘ਸਕੂਲ ਚਲੋ ਅਭਿਆਨ’ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀਆਂ ਪੁਰਾਣੀਆਂ ਸਰਕਾਰਾਂ ‘ਤੇ ਸ਼ਬਦੀ ਹਮਲਾ ਕੀਤਾ । ਸੀ. ਐਮ. ਯੋਗੀ ਨੇ ਕਿਹਾ ਕਿ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਸਿੱਖਿਆ ਸਰਕਾਰ ਦੇ ਏਜੰਡੇ ਵਿੱਚ ਹੀ ਨਹੀਂ ਸੀ ਅਤੇ ਨਕਲ ਮਾਫ਼ੀਆ ਨੂੰ ਸ਼ਹਿ ਦਿੱਤੀ ਜਾਂਦੀ ਸੀ। ਮੁੱਖ ਮੰਤਰੀ ਨੇ ਪੁਰਾਣੀਆਂ ਸਰਕਾਰਾਂ ‘ਤੇ ‘ਧੋਖਾਧੜੀ ਨੂੰ ਉਤਸ਼ਾਹਿਤ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਸਮੇਂ ਨਾ ਤਾਂ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਸੀ ਅਤੇ ਨਾ ਹੀ ਆਮ ਵਰਗ ਦੇ ਬੱਚਿਆਂ ਦੀ।

ਉਨ੍ਹਾਂ ਕਿਹਾ, “ਉਸ ਵੇਲੇ ਸਰਕਾਰ ਦੇ ਆਪਣੇ ਲੋਕ ਹੀ ਨਕਲ ਦੀਆਂ ਸਹੂਲਤਾਂ ਦੇ ਰਹੇ ਸਨ। ਜਦੋਂ ਮੈਂ ਸੜਕਾਂ ਤੋਂ ਲੰਘਦਾ ਸੀ ਤਾਂ ਬੱਚਿਆਂ ਨੂੰ ਸਕੂਲ ਜਾਣ ਦੀ ਬਜਾਏ ਤਲਾਬਾਂ ਵਿੱਚ ਨਹਾਉਂਦੇ ਜਾਂ ਮਿੱਟੀ-ਘੱਟੇ ਵਿੱਚ ਖੇਡਦੇ ਦੇਖਦਾ ਸੀ। ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਸੀ ਕਿ ਉਹ ਸਕੂਲ ਕਿਉਂ ਨਹੀਂ ਜਾਂਦੇ, ਤਾਂ ਜਵਾਬ ਮਿਲਦਾ ਸੀ ਕਿ ਸਕੂਲ ਬਹੁਤ ਦੂਰ ਹਨ।” ਸੀ. ਐਮ. ਯੋਗੀ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਸਿੱਖਿਆ ਦੇ ਖੇਤਰ ਵਿੱਚ ਆਏ ਵੱਡੇ ਬਦਲਾਅ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਦੇਖਿਆ ਕਿ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਅਤੇ ਲੜਕੇ-ਲੜਕੀਆਂ ਲਈ ਵੱਖਰੇ ਪਖਾਨਿਆਂ ਦੀ ਘਾਟ ਸੀ। ਅੱਜ ਪ੍ਰਧਾਨ ਮੰਤਰੀ ਮੋਦੀ ਦੇ ਮਾਰਗਦਰਸ਼ਨ ਵਿੱਚ ਲਗਭਗ ਹਰ ਸਕੂਲ ਵਿੱਚ ਇਹ ਸਹੂਲਤਾਂ ਮੌਜੂਦ ਹਨ।