Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਭਾਰਤੀ ਚੋਣ ਕਮਿਸ਼ਨ ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ

ਭਾਰਤੀ ਚੋਣ ਕਮਿਸ਼ਨ ਤੇਜ਼ੀ ਨਾਲ ਕਰੇਗਾ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਡਿਲੀਵਰੀ

ਚੰਡੀਗੜ੍ਹ, 18 ਜੂਨ:

ਚੋਣ ਸੂਚੀ ਵਿੱਚ ਨਵੇਂ ਵੋਟਰਾਂ ਦੇ ਨਾਂ ਦਰਜ ਕਰਨ ਜਾਂ ਮੌਜੂਦਾ ਵੋਟਰਾਂ ਦੀ ਜਾਣਕਾਰੀ ‘ਚ ਕੋਈ ਤਬਦੀਲੀ ਹੋਣ ਦੀ ਸਥਿਤੀ ਵਿੱਚ ਵੋਟਰ ਫੋਟੋ ਪਹਿਚਾਣ ਪੱਤਰਾਂ ਦੀ ਤੇਜ਼ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਇੱਕ ਨਵੀਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਲਾਗੂ ਕੀਤੀ ਹੈ, ਜਿਸ ਤਹਿਤ ਵੋਟਰ ਫੋਟੋ ਪਹਿਚਾਣ ਪੱਤਰ 15 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ। ਇਹ ਪਹਿਲਕਦਮੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੱਲੋਂ ਵੋਟਰਾਂ ਦੀ ਸਹੂਲਤਾਂ ਲਈ ਕੀਤੇ ਜਾ ਰਹੇ ਵੱਖ-ਵੱਖ ਉਪਾਵਾਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ।

ਇਹ ਨਵੀਂ ਪ੍ਰਣਾਲੀ ਵੋਟਰ ਫੋਟੋ ਪਹਿਚਾਣ ਪੱਤਰ ਬਣਨ ਤੋਂ ਲੈ ਕੇ ਡਾਕ ਰਾਹੀਂ ਵੋਟਰ ਨੂੰ ਡਿਲੀਵਰੀ ਹੋਣ ਤੱਕ ਹਰੇਕ ਪੜਾਅ ਦੀ ਰੀਅਲ ਟਾਇਮ ਟਰੈਕਿੰਗ ਨੂੰ ਯਕੀਨੀ ਬਣਾਵੇਗੀ। ਵੋਟਰਾਂ ਨੂੰ ਹਰ ਪੜਾਅ ‘ਤੇ ਐੱਸਐੱਮਐੱਸ ਰਾਹੀਂ ਸੂਚਨਾਵਾਂ ਵੀ ਪ੍ਰਾਪਤ ਹੋਣਗੀਆਂ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਵੋਟਰ ਫੋਟੋ ਪਹਿਚਾਣ ਪੱਤਰ ਦੀ ਸਥਿਤੀ ਬਾਰੇ ਜਾਣਕਾਰੀ ਮਿਲੇਗੀ।

ਇਸ ਉਦੇਸ਼ ਲਈ ਚੋਣ ਕਮਿਸ਼ਨ ਨੇ ਆਪਣੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਈਸੀਆਈ ਨੈੱਟ ਪਲੇਟਫਾਰਮ ‘ਤੇ ਇੱਕ ਖਾਸ ਆਈਟੀ ਮਾਡੀਊਲ ਤਿਆਰ ਕੀਤਾ ਹੈ। ਨਵਾਂ ਆਈਟੀ ਪਲੇਟਫਾਰਮ ਮੌਜੂਦਾ ਪ੍ਰਣਾਲੀ ਦੀ ਥਾਂ ਲੈ ਕੇ ਕੰਮਕਾਜ ਨੂੰ ਹੋਰ ਤੇਜ਼ ਅਤੇ ਸੁਚਾਰੂ ਬਣਾਵੇਗਾ। ਡਾਕ ਵਿਭਾਗ ਦੇ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ ਨੂੰ ਸਹਿਜ ਡਿਲੀਵਰੀ ਲਈ ਈਸੀਆਈ ਨੈੱਟ ਨਾਲ ਜੋੜਿਆ ਜਾਵੇਗਾ। ਇਹ ਪਹਿਲਕਦਮੀ ਵੋਟਰਾਂ ਨੂੰ ਚੋਣ ਸੇਵਾਵਾਂ ਤੇਜ਼ੀ ਨਾਲ ਤੇ ਡਾਟਾ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਮੁਹੱਈਆ ਕਰਵਾਉਣ ਉੱਤੇ ਕੇਂਦ੍ਰਿਤ ਹੈ।

ਭਾਰਤੀ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਆਪਣੇ ਸਾਰੇ ਵੋਟਰਾਂ ਨੂੰ ਚੋਣ ਸੇਵਾਵਾਂ ਜਲਦੀ ਅਤੇ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਮਹੀਨਿਆਂ ਦੌਰਾਨ ਚੋਣ ਕਮਿਸ਼ਨ ਵੱਲੋਂ ਵੋਟਰਾਂ ਅਤੇ ਹੋਰ ਹਿੱਸੇਦਾਰਾਂ ਦੇ ਹਿੱਤ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
—–