ਚੰਡੀਗੜ੍ਹ : ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਲਈ ਕੁੱਲ 1249 ਅਤੇ ਪੰਚਾਇਤ ਸੰਮਤੀਆਂ ਦੀਆਂ 2838 ਜ਼ੋਨਾਂ ਲਈ 8 ਹਜ਼ਾਰ ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਕਈ ਥਾਵਾਂ ਤੋਂ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਇਨ੍ਹਾਂ ਚੋਣ ਨਤੀਜਿਆਂ ਦੌਰਾਨ ਹੁਣ ਤੱਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਅਤੇ ਬਲਾਕ ਸੰਮਤੀ ਦੀਆਂ 2838 ਸੀਟਾਂ ‘ਤੇ ਜੇਤੂਆਂ ਦਾ ਫ਼ੈਸਲਾ ਹੋਵੇਗਾ।
ਕਿਹੜੀ ਪਾਰਟੀ ਚੱਲ ਰਹੀ ਅੱਗੇ
ਦੁਪਹਿਰ 1 ਵਜੇ ਤੱਕ
ਹੁਣ ਤੱਕ ਦੇ ਆਏ ਚੋਣ ਨਤੀਜਿਆਂ ਮੁਤਾਬਕ ਬਲਾਕ ਸੰਮਤੀ ਦੀਆਂ 2838 ਸੀਟਾਂ ‘ਚੋਂ 413 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਹਨ, ਜਦੋਂ ਕਿ ਕਾਂਗਰਸ ਨੇ 65, ਅਕਾਲੀ ਦਲ (ਬ) ਨੇ 62, ਭਾਜਪਾ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 41 ਸੀਟਾਂ ਜਿੱਤੀਆਂ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ‘ਚੋਂ ‘ਆਪ’ ਨੇ 35 ਸੀਟਾਂ ਜਿੱਤ ਲਈਆਂ ਹਨ।
ਕਾਂਗਰਸ ਕੋਲ ਹੁਣ ਤੱਕ 2, ਅਕਾਲੀ ਦਲ (ਬ) ਕੋਲ 1, ਭਾਜਪਾ ਕੋਲ 1 ਅਤੇ ਆਜ਼ਾਦ ਉਮੀਦਵਾਰ ਕੋਲ ਇਕ ਸੀਟ ਆਈ ਹੈ। ਚੋਣਾਂ ਦੇ ਨਤੀਜੇ ਦਿਲਚਸਪ ਬਣੇ ਹੋਏ ਹਨ। ਜ਼ਿਲ੍ਹਾ ਪ੍ਰੀਸ਼ਦ ਦੀਆਂ 18 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਅਕਾਲੀ ਦਲ ਨੇ 2, ਕਾਂਗਰਸ ਨੇ 2 ਅਤੇ ਆਜ਼ਾਦ ਉਮੀਦਵਾਰ ਨੇ ਇਕ ਸੀਟ ਜਿੱਤੀ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਦੀਆਂ 334 ਸੀਟਾਂ ਹੁਣ ਤੱਕ ਆਮ ਆਦਮੀ ਪਾਰਟੀ ਨੇ ਜਿੱਤੀਆਂ ਹਨ, ਜਦੋਂ ਕਿ ਕਾਂਗਰਸ ਕੋਲ ਹੁਣ ਤੱਕ 40 ਸੀਟਾਂ ਆਈਆਂ ਹਨ। ਇਸ ਦੇ ਨਾਲ ਹੀ ਅਕਾਲੀ ਦਲ (ਬ) ਨੇ 37 ਸੀਟਾਂ, ਭਾਜਪਾ ਨੇ ਇਕ ਸੀਟ ਅਤੇ ਆਜ਼ਾਦ ਉਮੀਦਵਾਰਾਂ ਨੇ 28 ਸੀਟਾਂ ਜਿੱਤੀਆਂ ਹਨ।

