ਫੱਤੂਢੀਂਗਾ : ਪੱਤਰਕਾਰ ਜਸਵਿੰਦਰ ਸਿੰਘ ਸੰਧਾ ਪੁੱਤਰ ਸਵ.ਸਵਰਨ ਸਿੰਘ ਸਾਬਕਾ ਸਰਪੰਚ ਡਡਵਿੰਡੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ 3 ਵੱਜ ਕੇ 5 ਮਿੰਟ ਤੇ ਅਚਾਨਕ ਬਲਾਸਟ ਹੋਣ ਦੀ ਆਵਾਜ਼ ਆਉਣ ਨਾਲ ਸਾਰੇ ਪਰਿਵਾਰ ਦੀ ਅੱਖ ਖੁੱਲ੍ਹ ਗਈ। ਇਸ ਦੌਰਾਨ ਜਦੋਂ ਜਾ ਕੇ ਗੈਰਜ਼ ‘ਚ ਵੇਖਿਆ ਤਾਂ ਉਥੇ ਖੜ੍ਹੀ ਬੇਨਜ਼ਿੰਗ ਇਲੈਕਟ੍ਰੋਨਿਕ ਸਕੂਟੀ ਦੀ ਬੈਟਰੀ ‘ਚ ਬਲਾਸਟ ਹੋਣ ਨਾਲ ਪੂਰੀ ਤਰ੍ਹਾਂ ਸੜ ਗਈ ਅਤੇ ਨਾਲ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਨੰਬਰ ਯੂ ਪੀ 32 ਈ ਡਬਲਯੂ 3446 ਅਤੇ ਇਕ ਟੀ ਵੀ ਐੱਸ ਸਕੂਟੀ ਜੂਪੀਟਰ ਨੰਬਰ ਪੀ ਬੀ ਜ਼ੀਰੋ ਨਾਇਨ ਏ ਕੇ 7615 ਵੀ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾ ਅਸੀਂ ਸੀਸੀਟੀਵੀ ਫੁੱਟੇਜ ਚੈਕ ਕੀਤੀ ਕਿ ਕੋਈ ਸ਼ਰਾਰਤ ਨਾਲ ਅੱਗ ਨਾ ਲਗਾ ਗਿਆ ਹੋਵੇ ਪਰ ਕੈਮਰੇ ਵੇਖਣ ‘ਤੇ ਪਤਾ ਲੱਗਾ ਕਿ ਇਲੈਕਟ੍ਰਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਹੀ ਇਹ ਸਾਰਾ ਨੁਕਸਾਨ ਹੋਇਆ ਹੈ। ਉਸਨੇ ਦਸਿਆ ਕਿ ਅਸੀਂ ਸਾਰਿਆਂ ਨੇ ਜਲਦੀ ਨਾਲ ਗੈਰਾਜ ਦੇ ਵਿੱਚ ਖੜ੍ਹੇ ਦੋ ਟਰੈਕਟਰ, ਆਲਟੋ ਕਾਰ ਅਤੇ ਅੱਗ ਦੇ ਨਾਲ ਸੜੀਆਂ ਹੋਈਆਂ ਦੋ ਸਕੂਟੀ ਵੀ ਨੂੰ ਬਾਹਰ ਕੱਢਿਆ ਤੇ ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਤਦ ਤੱਕ ਦੋਵੇਂ ਸਕੂਟੀਆਂ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਸਨ ਅਤੇ ਆਲਟੋ ਕਾਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਜਸਵਿੰਦਰ ਸਿੰਘ ਸੰਧਾ ਨੇ ਭਰੇ ਮਨ ਨਾਲ ਦੱਸਿਆ ਕਿ ਬੇਨਲਿੰਗ ਇਲੈਕਟ੍ਰੋਨਿਕ ਸਕੂਟੀ ਜਿਸਦੀ ਕੀਮਤ 70,000 ਹਜ਼ਾਰ ਦੂਜੀ ਟੀ ਵੀ ਐਸ ਸਕੂਟੀ ਜਿਸਦੀ ਕੀਮਤ ਸਵਾ ਲੱਖ ਅਤੇ ਆਲਟੋ ਕਾਰ ਦਾ 50-70 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ।