ਮੋਗਾ : ਪੰਜਾਬ ‘ਚ ਲਗਾਤਾਰ ਐਨਕਾਊਂਟਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਮੋਗਾ ਪੁਲਸ ਵਲੋਂ ਸਵੇਰੇ-ਸਵੇਰ ਐਨਕਾਊਂਟਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੋਗਾ ਪੁਲਸ ‘ਤੇ ਇਕ ਬਦਮਾਸ਼ ਨੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਪੁਲਸ ਨੇ ਵੀ ਗੋਲੀਆਂ ਚਲਾਈਆਂ। ਕਰਾਸ ਫਾਇਰਿੰਗ ਦੌਰਾਨ ਬਦਮਾਸ਼ ਜ਼ਖਮੀ ਹੋ ਗਿਆ,
ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਬਦਮਾਸ਼ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਡਾਲਾ ਵਿਖੇ ਦਿਨ-ਦਿਹਾੜੇ 2 ਨੌਜਵਾਨਾਂ ਵਲੋਂ ਪੰਚਾਇਤ ਮੈਂਬਰ ਦੇ ਘਰ ਫਾਇਰਿੰਗ ਕੀਤੀ ਗਈ ਸੀ
ਇਸ ਮਾਮਲੇ ਸਬੰਧੀ ਉਕਤ ਬਦਮਾਸ਼ ਪੁਲਸ ਨੂੰ ਲੋੜੀਂਦਾ ਸੀ, ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ। ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀਂ ਜਗਰਾਓਂ ਅਤੇ ਲੁਧਿਆਣਾ ਪੁਲਸ ਵਲੋਂ ਵੀ ਬਦਮਾਸ਼ਾ ਦਾ ਐਨਕਾਊਂਟਰ ਕੀਤਾ ਗਿਆ ਸੀ।