ਨਵੀਂ ਦਿੱਲੀ: ਭਾਰਤ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਮਈ 2025 ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਮਹੀਨੇ 20.06 ਲੱਖ ਨਵੇਂ ਮੈਂਬਰ EPFO ਨਾਲ ਜੁੜੇ, ਜੋ ਕਿ ਅਪ੍ਰੈਲ 2018 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਮਹੀਨਾਵਾਰ ਵਾਧੂ ਗਿਣਤੀ ਹੈ। ਇਹ ਨੰਬਰ ਸਿਰਫ ਅੰਕੜਾ ਨਹੀਂ, ਸਗੋਂ ਭਾਰਤ ਦੀ ਆਰਥਿਕਤਾ, ਨੌਜਵਾਨੀ ਅਤੇ ਔਰਤ ਸਸ਼ਕਤੀਕਰਨ ਦੀ ਤਸਵੀਰ ਵੀ ਹੈ। ਮਈ 2025 ‘ਚ ਲਗਭਗ 9.42 ਲੱਖ ਨਵੇਂ ਨੌਜਵਾਨ EPFO ਨਾਲ ਜੁੜੇ, ਜਿਸ ਵਿੱਚੋਂ 5.60 ਲੱਖ 18 ਤੋਂ 25 ਸਾਲ ਦੀ ਉਮਰ ਦੇ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਭਾਰਤ ‘ਚ ਨੌਜਵਾਨ ਪਹਿਲੀ ਵਾਰੀ ਨੌਕਰੀ ਦੀ ਦੁਨੀਆ ‘ਚ ਕਦਮ ਰਖ ਰਹੇ ਹਨ ਤੇ ਸੰਗਠਿਤ ਖੇਤਰ ਵੱਲ ਵਧ ਰਹੇ ਹਨ। ਇਸ ਮਹੀਨੇ 2.62 ਲੱਖ ਨਵੀਆਂ ਮਹਿਲਾ ਮੈਂਬਰਾਂ ਦੀ ਭਰਤੀ ਹੋਈ, ਜੋ ਕਿ ਪਿਛਲੇ ਮਹੀਨੇ ਨਾਲੋਂ 7.08% ਅਤੇ ਪਿਛਲੇ ਸਾਲ ਨਾਲੋਂ 5.84% ਵੱਧ ਹੈ। ਇਹ ਦਰਸਾਉਂਦਾ ਹੈ ਕਿ ਮਹਿਲਾਵਾਂ ਦੀ ਕੰਮਕਾਜੀ ਭਾਗੀਦਾਰੀ ਅਤੇ ਉਦਯੋਗਿਕ ਨੌਕਰੀਆਂ ‘ਚ ਰੁਝਾਨ ਵਧ ਰਿਹਾ ਹੈ।