Become a member

Get the best offers and updates relating to Liberty Case News.

― Advertisement ―

spot_img
spot_img
HomeBig Newsਰਾਜਘਾਟ ਜਾਣਗੇ ਯੂਰਪੀਅਨ ਸੰਘ ਦੇ ਨੇਤਾ, ਕਈ ਰੂਟਾਂ 'ਤੇ ਆਵਾਜਾਈ ਹੋਵੇਗੀ ਪ੍ਰਭਾਵਿਤ

ਰਾਜਘਾਟ ਜਾਣਗੇ ਯੂਰਪੀਅਨ ਸੰਘ ਦੇ ਨੇਤਾ, ਕਈ ਰੂਟਾਂ ‘ਤੇ ਆਵਾਜਾਈ ਹੋਵੇਗੀ ਪ੍ਰਭਾਵਿਤ

ਨਵੀਂ ਦਿੱਲੀ : ਯੂਰਪੀ ਸੰਘ ਦੇ ਆਗੂਆਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੇ ਰਾਜਘਾਟ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਮੰਗਲਵਾਰ ਸਵੇਰੇ ਕੁਝ ਘੰਟਿਆਂ ਲਈ ਆਵਾਜਾਈ ‘ਤੇ ਪਾਬੰਦੀ ਰਹੇਗੀ। ਯੂਰਪੀਅਨ ਯੂਨੀਅਨ ਦਾ ਵਫ਼ਦ ਅਤੇ ਹੋਰ ਪਤਵੰਤੇ ਮਹਾਤਮਾ ਗਾਂਧੀ ਮੈਮੋਰੀਅਲ ਵਿਖੇ ਆਯੋਜਿਤ ਅਧਿਕਾਰਤ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਸਵੇਰੇ 9.15 ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12.30 ਵਜੇ ਤੱਕ ਚੱਲੇਗਾ। ਦਿੱਲੀ ਪੁਲਸ ਵੱਲੋਂ ਜਾਰੀ ਟ੍ਰੈਫਿਕ ਐਡਵਾਈਜ਼ਰੀ ਅਨੁਸਾਰ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ।
ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਮੁੱਖ ਚੌਰਾਹਿਆਂ ‘ਤੇ ਰੂਟ ਮੋੜ ਦਿੱਤੇ ਜਾਣਗੇ, ਜਿਨ੍ਹਾਂ ‘ਚ ਆਈਟੀਓ ਚੌਕ, ਦਿੱਲੀ ਗੇਟ, ਗੁਰੂ ਨਾਨਕ ਚੌਕ, ਸ਼ਾਂਤੀਵਨ ਚੌਕ, ਰਾਜਘਾਟ ਡੀਟੀਸੀ ਡਿਪੂ ਅਤੇ ਆਈਪੀ ਫਲਾਈਓਵਰ ਸ਼ਾਮਲ ਹਨ। ਵੀਆਈਪੀਜ਼ ਦੇ ਕਾਫ਼ਲਿਆਂ ਦੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਬਹਾਦਰ ਸ਼ਾਹ ਜ਼ਫ਼ਰ ਮਾਰਗ, ਆਈਟੀਓ ਚੌਕ, ਦਿੱਲੀ ਗੇਟ, ਸ਼ਾਂਤੀਵਨ ਚੌਕ, ਆਈਪੀ ਫਲਾਈਓਵਰ ਅਤੇ ਆਸਫ਼ ਅਲੀ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।