ਇੰਟਰਨੈਸ਼ਨਲ – ਸੀਰੀਆ ਦੇ ਉੱਤਰ-ਪੱਛਮੀ ਸ਼ਹਿਰ ਇਦਲਿਬ ਵਿਚ ਵੀਰਵਾਰ ਨੂੰ ਇਕ ਅਸਲਾ ਡਿਪੂ ਵਿਚ ਹੋਏ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 71 ਤੋਂ ਜ਼ਿਆਦਾ ਜ਼ਖਮੀ ਹਨ। ਪੀੜਤਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਇਦਲਿਬ ਦੇ ਉੱਤਰ ਵਿਚ ਮਰਾਤ ਮਿਸਰੀਨ ਕਸਬੇ ’ਚ ਇਹ ਧਮਾਕਾ ਹੋਇਆ। ਐਮਰਜੈਂਸੀ ਟੀਮ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਬਹੁਤ ਸਾਰੇ ਲੋਕ ਅਜੇ ਵੀ ਮਲਬੇ ਵਿਚ ਫਸੇ ਹੋਏ ਹਨ, ਬਚਾਅ ਟੀਮਾਂ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ, ਕੁਝ ਮੀਡੀਆ ਰਿਪੋਰਟਾਂ ਨੇ ਅੰਦਾਜ਼ਾ ਲਾਇਆ ਹੈ ਕਿ ਇਹ ਧਮਾਕਾ ਇਜ਼ਰਾਈਲੀ ਹਵਾਈ ਹਮਲੇ ਕਾਰਨ ਹੋਇਆ ਹੈ।