ਪਟਿਆਲਾ : ਅੱਜ ਤੀਜੀ ਵਾਰ ਦਿੱਲੀ ਕੂਚ ਵਿਚ ਸਫਲ ਰਹਿਣ ਤੋਂ ਬਾਅਦ ਕਿਸਾਨਾਂ ਨੇ ਪੰਜਾਬ ਵਿਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ। ਸ਼ੰਭੂ ਬਾਰਡਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਕਿਸਾਨਾਂ ‘ਤੇ ਮਿਆਦ ਪੁਗਾ ਚੁੱਕੇ ਗੋਲੇ ਦਾਗ਼ੇ ਜਾ ਰਹੇ ਹਨ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਕੱਲ੍ਹ ਨੂੰ ਕੋਈ ਜਾਂਚ ਕਮਿਸ਼ਨ ਬੈਠੇ ਤਾਂ ਇਹ ਕਿਸੇ ਰਿਕਾਰਡ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਪੁਲਸ ਦੀ ਕਾਰਵਾਈ ਵਿਚ 17 ਕਿਸਾਨ ਜ਼ਖਮੀ ਹੋਏ ਹਨ।
ਪੰਜਾਬ ਵਿਚ ਰੇਲਾਂ ਰੋਕਣ ਦਾ ਐਲਾਨ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 18 ਦਸੰਬਰ ਨੂੰ ਪੰਜਾਬ ਭਰ ਵਿਚ ਰੇਲਾਂ ਰੋਕੀਆਂ ਜਾਣਗੀਆਂ। ਰੇਲਾਂ ਰੋਕਣ ਦਾ ਸਮਾਂ ਦੁਪਹਿਰ 12 ਤੋਂ 3 ਵਜੇ ਤਕ ਹੋਵੇਗਾ। ਇਸ ਸਮੇਂ ਦੌਰਾਨ ਪੰਜਾਬ ਭਰ ਵਿਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਸੂਬੇ ਭਰ ਵਿਚ ਕਿਸਾਨ ਰੇਲ ਪੱਟੜੀਆਂ ‘ਤੇ ਬੈਠ ਕੇ ਰੇਲਾਂ ਦੀ ਆਵਾਜਾਈ ਠੱਪ ਕਰਨਗੇ।