ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਦੇਵੀਦਾਸਪੁਰਾ ‘ਚ ਰੇਲ ਟਰੈਕ ‘ਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਨੂੰ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ। ਨਿਰਧਾਰਤ ਸਮੇਂ ਅਨੁਸਾਰ ਵੱਡੀ ਗਿਣਤੀ ਵਿਚ ਕਿਸਾਨ ਰੇਲਵੇ ਟਰੈਕ ‘ਤੇ ਪਹੁੰਚ ਗਏ ਹਾਲਾਂਕਿ ਕਿਸਾਨਾਂ ਵਲੋਂ ਫਿਲਹਾਲ ਕੋਈ ਰੇਲ ਨਹੀਂ ਰੋਕੀ ਗਈ ਪਰ ਕਿਸਾਨਾਂ ਨੇ ਰੇਲਵੇ ਟਰੈਕ ‘ਤੇ ਬੈਠਣ ਲਈ ਟੈਂਟ ਜ਼ਰੂਰ ਲਗਾ ਲਗਏ ਹਨ। ਇਸ ਦੌਰਾਨ ਜਿਵੇਂ ਹੀ ਕਿਸਾਨਾਂ ਦੇ ਰੇਲ ਟਰੈਕ ‘ਤੇ ਪਹੁੰਚਣ ਦੀ ਖ਼ਬਰ ਪ੍ਰਸ਼ਾਸਨ ਮਿਲੀ ਤਾਂ ਪ੍ਰਸ਼ਾਸਨ ਦੇ ਹੱਥ ਪੈਰ ਫੁਲ ਗਏ।ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹੀਨੀ ਦੇਵੀ ਦਾਸ ਪੁਰਾ ਰੇਲਵੇ ਟਰੈਕ ‘ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਪਰ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਵੀ ਚੱਲ ਰਹੀ ਹੈ। ਫਿਲਹਾਲ ਅਜੇ ਤਕ ਕਿਸਾਨਾਂ ਵਲੋਂ ਰੇਲਵੇ ਟਰੈਕ ‘ਤੇ ਬੈਠ ਕੇ ਗੱਡੀਆਂ ਨਹੀਂ ਰੋਕੀਆਂ ਗਈਆਂ ਹਨ ਪਰ ਮੀਟਿੰਗ ਬੇਸਿੱਟਾ ਰਹਿਣ ‘ਤੇ ਟਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ।