ਮੱਲਾਂਵਾਲਾ : ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਜ਼ਿੰਦਗੀ ’ਚ ਸਫ਼ਲ ਹੋਣ ਲਈ ਮਿਹਨਤ ਦੇ ਨਾਲ-ਨਾਲ ਕਿਸਮਤ ਦਾ ਸਾਥ ਮਿਲਣਾ ਵੀ ਜ਼ਰੂਰੀ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਕਸਬਾ ਮੱਲਾਂਵਾਲਾ ਤੋਂ, ਜਿੱਥੇ ਇਕ ਕਿਸਾਨ ਨੇ 6 ਰੁਪਏ ਦੀ ਕੀਮਤ ਵਾਲੀ ਨਾਗਾਲੈਂਡ ਸਟੇਟ ਲਾਟਰੀ ਟਿਕਟ ਖ਼ਰੀਦੀ ਸੀ। ਜਿਸ ਵਿੱਚੋਂ ਉਸ ਦਾ 45,000 ਹਜ਼ਾਰ ਰੁਪਏ ਦਾ ਨਕਦੀ ਇਨਾਮ ਨਿਕਲਿਆ। ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਕਿਸਾਨ ਗੁਰਭੇਜ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਜੈਮਲਵਾਲਾ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਕਰਦਾ ਹੈ।
ਉਸ ਵੱਲੋਂ ਬੀਤੇ ਦਿਨ ਗਿੱਲ ਲਾਟਰੀ ਸਟਾਲ ਮੱਲਾਂਵਾਲਾ ਤੋਂ 6 ਰੁਪਏ ਵਾਲੀ ਲਾਟਰੀ ਟਿਕਟ ਖ਼ਰੀਦੀ ਗਈ ਸੀ ਅਤੇ ਉਸ ਦੀ ਟਿਕਟ ਦਾ ਨੰਬਰ ਡਰਾਅ ’ਚ ਨਿਕਲ ਆਇਆ ਅਤੇ ਉਹ 45,000 ਰੁਪਏ ਜਿੱਤ ਗਿਆ। ਕਿਸਾਨ ਗੁਰਭੇਜ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਉਸ ਨੂੰ 6 ਰੁਪਏ ਵਾਲੀ ਲਾਟਰੀ ਤੋਂ 45,000 ਰੁਪਏ ਮਿਲੇ ਹਨ।
ਇਸ ਮੌਕੇ ਲਾਟਰੀ ਸੇਲਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਨੀਵਾਰ ਨੂੰ 6 ਰੁਪਏ ਵਾਲੀ ਨਾਗਾਲੈਂਡ ਲਾਟਰੀ ਟਿਕਟ ਨੰਬਰ (95533) ਸੇਲ ਕੀਤੀ ਗਈ ਸੀ। ਜਿਸ ’ਚ 45,000 ਰੁਪਏ ਦਾ ਇਨਾਮ ਨਿਕਲਿਆ ਹੈ ਅਤੇ ਉਸ ਵੱਲੋਂ ਲਾਟਰੀ ਜਿੱਤਣ ਵਾਲੇ ਨੂੰ ਫੋਨ ਕਰਕੇ ਦੱਸਿਆ ਅਤੇ ਲਾਟਰੀ ਵਿਜੇਤਾ ਨੂੰ ਨਗਦ ਇਨਾਮ ਰਾਸ਼ੀ ਦਿੱਤੀ ਗਈ ਹੈ।