ਲਹਿਰਾਗਾਗਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਘੱਗਰ ਬ੍ਰਾਂਚ ਨਹਿਰ ਵਿੱਚ ਪਿਓ-ਪੁੱਤ ਦੋਵੇ ਡੁੱਬ ਗਏ ਤੇ ਲਾਪਤਾ ਹੋ ਗਏ। ਘਟਨਾ ਬੀਤੇ ਕੱਲ ਦੀ ਦੀ ਹੈ। ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਗੋਤਾਖੋਰਾਂ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਨਹਿਰ ਵਿੱਚ ਦੋਵਾਂ ਪਿਓ-ਪੁੱਤਾਂ ਦੀ ਭਾਲ ਸ਼ੁਰੂ ਕਰ ਦਿੱਤੀ। ਲਾਪਤਾ ਦੀ ਪਹਿਚਾਣ 35 ਸਾਲਾਂ ਮੋਹਨ ਸਿੰਘ ਅਤੇ 9 ਸਾਲਾਂ ਪੁੱਤਰ ਪ੍ਰਿੰਸ ਵੱਜੋ ਹੋਈ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਦਰਬਾਰਾ ਸਿੰਘ ਹੈਪੀ ਦਾ ਕਹਿਣਾ ਹੈ ਕਿ ਮੋਹਨ ਸਿੰਘ ਉੱਪਰ ਪੰਜ-ਸੱਤ ਲੱਖ ਰੁਪਏ ਦਾ ਕਰਜ਼ਾ ਸੀ ਜਿਸ ਦੇ ਚਲਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੋਹਨ ਸਿੰਘ ਨੇ ਖੁਦਕੁਸ਼ੀ ਕੀਤੀ ਹੈ। ਉਸ ਨੇ ਇਹ ਵੀ ਦੱਸਿਆ ਕਿ ਮੋਹਨ ਸਿੰਘ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਸੀ।
ਦੂਜੇ ਪਾਸੇ ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਬੀਤੀ ਸ਼ਾਮ ਘਟਨਾ ਦੀ ਸੂਚਨਾ ਮਿਲੀ ਕਿ ਪਿਓ-ਪੁੱਤ ਨਹਿਰ ’ਚ ਡੁੱਬ ਗਏ ਹਨ। ਤੁਰੰਤ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲਾਪਤਾ ਹੋਇਆ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਲ ਜਾਰੀ ਹੈ ਅਤੇ ਜਲਦੀ ਹੀ ਦੋਵਾਂ ਦੀ ਭਾਲ ਪੂਰੀ ਕਰ ਲਈ ਜਾਵੇਗੀ।