Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੁਲਸ ਦਾ ਡਰ ਬਣਿਆ 'ਕਾਲ': ਦੇਖ ਦੌੜ ਰਹੇ 3 ਨੌਜਵਾਨ ਮਾਲਗੱਡੀ ਨਾਲ...

ਪੁਲਸ ਦਾ ਡਰ ਬਣਿਆ ‘ਕਾਲ’: ਦੇਖ ਦੌੜ ਰਹੇ 3 ਨੌਜਵਾਨ ਮਾਲਗੱਡੀ ਨਾਲ ਟਕਰਾਏ, ਮੌਕੇ ‘ਤੇ ਹੋਈ ਮੌਤ

 

 

ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਰੇਲਵੇ ਪਟੜੀਆਂ ‘ਤੇ ਪੈਦਲ ਜਾ ਰਹੇ ਤਿੰਨ ਵਿਅਕਤੀਆਂ ਨੂੰ ਸ਼ੁੱਕਰਵਾਰ ਰਾਤ ਨੂੰ ਇੱਕ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਮ੍ਰਿਤਕਾਂ ਦੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਤਾਂ ਪੁਲਸ ਕਥਿਤ ਤੌਰ ‘ਤੇ ਤਿੰਨਾਂ ਨੌਜਵਾਨਾਂ ਦਾ ਪਿੱਛਾ ਕਰ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਰੇਲ ਪਟੜੀ ਵੱਲ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ।

ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਵਪਨਿਲ ਸ਼ੈਲੇਸ਼ ਪਲਾਂਡੇ (23), ਕੁਨਾਲ ਕੁਮਾਰ ਦੁਬਲਾ (23) ਅਤੇ ਅਫਰੋਜ਼ ਖਲੀਲ ਸ਼ੇਖ (28) ਵਜੋਂ ਹੋਈ ਹੈ, ਜੋ ਪਾਲਘਰ ਪੂਰਬ ਦੇ ਵੀਰੇਂਦਰ ਨਗਰ ਇਲਾਕੇ ਦੇ ਰਹਿਣ ਵਾਲੇ ਸਨ। ਉਕਤ ਨੌਜਵਾਨ ਰਾਤ ​​8:30 ਵਜੇ ਤੋਂ 9 ਵਜੇ ਦੇ ਵਿਚਕਾਰ ਇੱਕ ਮਾਲ ਗੱਡੀ ਦੀ ਲਪੇਟ ਵਿੱਚ ਆ ਗਏ। ਪਾਲਘਰ ਜੀਆਰਪੀ ਦੇ ਸੀਨੀਅਰ ਇੰਸਪੈਕਟਰ ਸਚਿਨ ਇੰਗਾਵਲੇ ਨੇ ਕਿਹਾ, “ਰੇਲਵੇ ਪਟੜੀਆਂ ‘ਤੇ ਪੈਦਲ ਜਾ ਰਹੇ ਤਿੰਨ ਨੌਜਵਾਨਾਂ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਪੁਲਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਜਾਂ ਉਨ੍ਹਾਂ ਨੇ ਖੁਦਕੁਸ਼ੀ ਕੀਤੀ।” ਉਨ੍ਹਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਜੀਆਰਪੀ ਕਰਮਚਾਰੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।