Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਫਿਰੋਜ਼ਪੁਰ ਦੇ ਵਕੀਲ 16 ਤੋਂ 18 ਮਾਰਚ ਤੱਕ ਅਦਾਲਤੀ ਕੰਮਕਾਜ ਰੱਖਣਗੇ ਬੰਦ

ਫਿਰੋਜ਼ਪੁਰ ਦੇ ਵਕੀਲ 16 ਤੋਂ 18 ਮਾਰਚ ਤੱਕ ਅਦਾਲਤੀ ਕੰਮਕਾਜ ਰੱਖਣਗੇ ਬੰਦ

 

ਫਿਰੋਜ਼ਪੁਰ  : ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ 17 ਅਤੇ 18 ਮਾਰਚ ਨੂੰ ਵੋਟਾਂ ਪੈ ਰਹੀਆਂ ਹਨ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਵਕੀਲਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦੇ ਹੋਏ 16, 17 ਅਤੇ 18 ਮਾਰਚ ਨੂੰ ਨੋ ਵਰਕ ਡੇਅ ’ਤੇ ਚੱਲਦੇ ਹੋਏ ਅਦਾਲਤੀ ਕੰਮਕਾਜ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਐਡਵੋਕੇਟ ਲਵਜੀਤ ਪਾਲ ਸਿੰਘ ਟੁਰਨਾ ਅਤੇ ਸਕੱਤਰ ਐਡਵੋਕੇਟ ਨੀਲ ਰਤਨ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਕੀਲ 16, 17 ਅਤੇ 18 ਮਾਰਚ ਨੂੰ ਅਦਾਲਤੀ ਕੰਮ ਬੰਦ ਰੱਖਣਗੇ।

 

ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ 17 ਮਾਰਚ ਨੂੰ ਚੰਡੀਗੜ੍ਹ ’ਚ ਅਤੇ 18 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ’ਚ ਵੋਟਾਂ ਪੈਣੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਪ੍ਰੌਕਸੀ ਵਕੀਲ ਤਾਇਨਾਤ ਕੀਤੇ ਗਏ ਹਨ, ਜੋ ਇਨ੍ਹਾਂ ਤਿੰਨ ਦਿਨਾਂ ਦੌਰਾਨ ਅਦਾਲਤਾਂ ’ਚ ਸੁਣਵਾਈ ਲਈ ਰੱਖੇ ਕੇਸਾਂ ’ਚ ਪੇਸ਼ ਹੋ ਕੇ ਅੱਗੇ ਦੀਆਂ ਤਾਰੀਖ਼ਾਂ ਲੈਣਗੇ।