ਦਿੱਲੀ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਏ ਦੀਆਂ ਮੁਸ਼ਕਲਾਂ ਵਧ ਗਈਆਂ ਨੇ। ਦਿੱਲੀ ਪੁਲਿਸ ਨੇ ਸਵਾਤੀਮਾਲੀ ਵੀ ਸ਼ਿਕਾਇਤ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਐ। ਪੁਲੀਸ ਨੇ ਧਾਰਾ 354 (ਛੇੜਛਾੜ), 323 (ਕੁੱਟਮਾਰ), 506 (ਜਾਨ ਦੀ ਧਮਕੀ), 509 ਤਹਿਤ ਕੇਸ ਦਰਜ ਕੀਤਾ ਹੈ। ਦਰਅਸਲ ਕੁੱਟਮਾਰ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਦਿੱਲੀ ਪੁਲਸ ਵੀਰਵਾਰ ਰਾਤ ਕਰੀਬ 11 ਵਜੇ ‘ਆਪ’ ਸੰਸਦ ਸਵਾਤੀ ਮਾਲੀਵਾਲ ਨਾਲ ਏਮਜ਼ ਪਹੁੰਚੀ। ਮੈਡੀਕਲ ਤੋਂ ਬਾਅਦ ਮਾਲੀਵਾਲ ਸਵੇਰੇ 3.15 ਵਜੇ ਏਮਜ਼ ਤੋਂ ਰਵਾਨਾ ਹੋਏ ਅਤੇ 3:30 ਵਜੇ ਆਪਣੇ ਘਰ ਪਹੁੰਚੇ। ਇਸ ਦੇ ਨਾਲ ਹੀ ਸਿਵਲ ਲਾਈਨ ਥਾਣੇ ਦੀ ਇੱਕ ਟੀਮ ਕੁੱਟਮਾਰ ਦੇ ਦੋਸ਼ੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ (ਪੀਏ) ਰਿਸ਼ਵ ਕੁਮਾਰ ਦੇ ਘਰ ਭੇਜੀ ਗਈ। ਹਾਲਾਂਕਿ ਉਹ ਫਿਲਹਾਲ ਪੰਜਾਬ ‘ਚ ਹੈ ਪਰ ਦਿੱਲੀ ਵਾਪਸ ਆਉਂਦੇ ਹੀ ਪੁਲਸ ਉਸ ਤੋਂ ਪੁੱਛਗਿੱਛ ਕਰੇਗੀ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਵੀਰਵਾਰ ਸਵੇਰੇ ਉਸ ਨੂੰ ਤਲਬ ਕੀਤਾ। ਬਿਭਵ ਨੂੰ ਅੱਜ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਹੈ।