Tuesday, April 29, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪੰਜਾਬ ਕਾਂਗਰਸ ਦੇ MLA ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

ਪੰਜਾਬ ਕਾਂਗਰਸ ਦੇ MLA ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

ਭੋਗਪੁਰ – ਭੋਗਪੁਰ ਸ਼ਹਿਰ ’ਚ ਸਥਿਤ ਸਹਿਕਾਰੀ ਖੰਡ ਮਿੱਲ ਭੋਗਪੁਰ ’ਚ ਲਾਏ ਜਾ ਰਹੇ ਬਾਇਓ ਸੀ. ਐੱਨ. ਜੀ. ਪਲਾਂਟ ਦਾ ਮਾਮਲਾ ਇਕ ਵਾਰ ਫਿਰ ਭਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਨੈਸ਼ਨਲ ਹਾਈਵੇ ’ਤੇ ਭੋਗਪੁਰ ਸ਼ਹਿਰ ਵਿਚ ਸਥਿਤ ਆਦਮਪੁਰ ਟੀ-ਪੁਆਇੰਟ ’ਤੇ ਭੋਗਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ 100-150 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਧਰਨੇ ’ਚ ਕਾਂਗਰਸ, ਸਮਾਜ ਸੇਵੀ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ।
ਇਸ ਮਾਮਲੇ ’ਚ ਜਸਵੰਤ ਕੁਮਾਰ ਪੁੱਤਰ ਸੁਰਿੰਦਰ ਪ੍ਰਸਾਦ ਦੀ ਸ਼ਿਕਾਇਤ ’ਤੇ ਪੁਲਸ ਨੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ, ਰਾਜ ਕੁਮਾਰ ਰਾਜਾ, ਅਸ਼ਵਨ ਭੱਲਾ ਵਾਸੀ ਭੋਗਪੁਰ, ਵਿਸ਼ਾਲ ਬਹਿਲ ਵਾਸੀ ਭੋਗਪੁਰ, ਚਰਨਜੀਤ ਸਿੰਘ ਵਾਸੀ ਡੱਲਾ, ਗੁਰਦੀਪ ਸਿੰਘਵਾਸੀ ਪਿੰਡ ਚੱਕ ਝੰਡੂ, ਲਵਦੀਪ ਸਿੰਘ ਉਰਫ ਲੱਕੀ ਵਾਸੀ ਮੋਗਾ, ਅੰਮ੍ਰਿਤਪਾਲ ਸਿੰਘ ਵਾਸੀ ਖਰਲਕਲਾਂ, ਰਾਕੇਸ਼ ਕੁਮਾਰ ਬੱਗਾ ਵਾਸੀ ਭੋਗਪੁਰ, ਸੀਤਲ ਸਿੰਘ ਵਾਸੀ ਭੋਗਪੁਰ, ਸੂਬੇਦਾਰ ਸੁਰਜੀਤ ਸਿੰਘ, ਰਾਹੁਲ ਵਾਸੀ ਭੋਗਪੁਰ, ਮਨਜੀਤ ਸਿੰਘ ਵਾਸੀ ਭੋਗਪੁਰ, ਮੋਨੂੰ ਵਾਸੀ ਭੋਗਪੁਰ, ਸੁਨੀਲ ਖੋਸਲਾ, ਦੀਪਕ ਮੁਲਤਾਨੀ ਵਾਸੀ ਭੋਗਪੁਰ, ਅਰਵਿੰਦਰ ਸਿੰਘ ਝਮਟ, ਨਰਿੰਦਰ ਕੁਮਾਰ ਉਰਫ ਨਿੰਦੀ ਵਾਸੀ ਮੋਗਾ, ਅਮਿਤ ਅਰੋੜਾ ਵਾਸੀ ਭੋਗਪੁਰ, ਫੌਜੀ ਵਾਸੀ ਭੋਗਪੁਰ, ਰਣਜੀਤ ਸਿੰਘ ਵਾਸੀ ਮਾਣਕਰਾਏ, ਜਤਿੰਦਰ ਸਿੰਘ ਵਾਸੀ ਭੋਗਪੁਰ ਤੇ 100- 150 ਹੋਰ ਵਿਅਕਤੀਆਂ ਖਿਲਾਫ ਥਾਣਾ ਭੋਗਪੁਰ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।