Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਰਾਈਸ ਸ਼ੈੱਲਰ 'ਚ ਲੱਗ ਗਈ ਅੱਗ,  ਸੈਂਕੜੇ ਕੁਇੰਟਲ ਝੋਨਾ ਸੜ ਕੇ ਹੋਇਆ...

ਰਾਈਸ ਸ਼ੈੱਲਰ ‘ਚ ਲੱਗ ਗਈ ਅੱਗ,  ਸੈਂਕੜੇ ਕੁਇੰਟਲ ਝੋਨਾ ਸੜ ਕੇ ਹੋਇਆ ਸੁਆਹ

ਹੁਸ਼ਿਆਰਪੁਰ – ਚੰਡੀਗੜ੍ਹ ਰੋਡ ’ਤੇ ਸਥਿਤ ਇਕ ਰਾਈਸ ਸ਼ੈਲਰ ’ਚ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਝੋਨਾ ਅੱਗ ਦੀ ਭੇਟ ਚੜ੍ਹ ਗਿਆ। ਸ਼੍ਰੀ ਰਾਧੇ ਰਾਈਸ ਮਿੱਲ ਦੇ ਮਾਲਕ ਆਸ਼ੀਸ਼ ਗੁਪਤਾ ਅਤੇ ਨਵੀਨ ਗੁਪਤਾ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਸ਼ੈਲਰ ਦੇ ਡ੍ਰਾਇਰ ’ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖ ਕੇ ਸ਼ੈਲਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਨੇ ਪਲਾਂ ’ਚ ਹੀ ਵਿਕਰਾਲ ਰੂਪ ਧਾਰਨ ਕਰ ਲਿਆ।

ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਗੁਰਦਿੱਤ ਸਿੰਘ, ਸੁਖਦੇਵ ਸਿੰਘ, ਅਜੇਪਾਲ ਸਿੰਘ, ਗਗਨਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਨੇ 2 ਫਾਇਰ ਟੈਂਕਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਸਮੇਂ ਝੋਨਾ ਦੀ ਡ੍ਰਾਇਰ ’ਚ ਪ੍ਰੋਸੈਸਿੰਗ ਚੱਲ ਰਹੀ ਸੀ, ਜਿਸ ਕਾਰਨ ਬਚਾਅ ਕੰਮਾਂ ’ਚ ਕਾਫ਼ੀ ਮੁਸ਼ਕਲ ਆ ਰਹੀ ਸੀ, ਇਸ ਦੇ ਬਾਵਜੂਦ ਫਾਇਰ ਮੈਨ ਡਟੇ ਰਹੇ। ਅੱਗ ਜ਼ਿਆਦਾ ਭੜਕਣ ਕਾਰਨ ਮੌਕੇ ’ਤੇ 10 ਹੋਰ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ ਅਤੇ ਲੱਗਭਗ 10 ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।