Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ ਤੇ ਗ੍ਰੇਟਰ ਨੋਇਡਾ 'ਚ ਅੱਗ ਦਾ ਤਾਂਡਵ: 400 ਝੁੱਗੀਆਂ ਸੜ ਕੇ...

ਦਿੱਲੀ ਤੇ ਗ੍ਰੇਟਰ ਨੋਇਡਾ ‘ਚ ਅੱਗ ਦਾ ਤਾਂਡਵ: 400 ਝੁੱਗੀਆਂ ਸੜ ਕੇ ਸੁਆਹ, ਪੇਂਟ ਫੈਕਟਰੀ ਵੀ ਲਪੇਟ ‘ਚ

 

 

ਨਵੀਂ ਦਿੱਲੀ/ਗ੍ਰੇਟਰ ਨੋਇਡਾ: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਅੱਗ ਲੱਗਣ ਦੀਆਂ ਦੋ ਭਿਆਨਕ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਜਿੱਥੇ ਸੈਂਕੜੇ ਗਰੀਬਾਂ ਦੇ ਆਸ਼ਿਆਨੇ ਸੜ ਕੇ ਸੁਆਹ ਹੋ ਗਏ, ਉੱਥੇ ਹੀ ਗ੍ਰੇਟਰ ਨੋਇਡਾ ਦੀ ਇੱਕ ਪੇਂਟ ਫੈਕਟਰੀ ਵਿੱਚ ਵੀ ਭਿਆਨਕ ਅੱਗ ਨੇ ਲੱਖਾਂ ਦਾ ਨੁਕਸਾਨ ਕਰ ਦਿੱਤਾ। ਦਿੱਲੀ ਦੇ ਉੱਤਮ ਨਗਰ ਸਥਿਤ ਮੱਛੀ ਮੰਡੀ ਇਲਾਕੇ ਵਿੱਚ ਵੀਰਵਾਰ ਤੜਕੇ ਅਚਾਨਕ ਭਿਆਨਕ ਅੱਗ ਲੱਗ ਗਈ।

ਇਸ ਘਟਨਾ ਦੌਰਾਨ ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਸਨ ਕਿ ਦੇਖਦੇ ਹੀ ਦੇਖਦੇ ਇਲਾਕੇ ਦੀਆਂ 300 ਤੋਂ 400 ਝੁੱਗੀਆਂ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲਸ ਨੂੰ ਇਸ ਘਟਨਾ ਦੇ ਸਬੰਧ ਵਿਚ ਰਾਤ ਕਰੀਬ 11:44 ਵਜੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਦਮਕਲ ਦੀਆਂ 23 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਇੰਨੀ ਭਿਆਨਕ ਸੀ ਕਿ ਬਸਤੀ ਦੇ ਲੋਕ ਚਾਹ ਕੇ ਵੀ ਇਸ ਨੂੰ ਬੁਝਾਉਣ ਵਿੱਚ ਨਾਕਾਮ ਰਹੇ। ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।  ਰਾਹਤ ਦੀ ਗੱਲ ਇਹ ਰਹੀ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ।

 

ਗ੍ਰੇਟਰ ਨੋਇਡਾ ‘ਚ ਵੀ ਪੇਂਟ ਫੈਕਟਰੀ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜਿਆ

ਦੂਜੇ ਪਾਸੇ,ਗ੍ਰੇਟਰ ਨੋਇਡਾ ਦੇ ਸਾਈਟ-4 ਇੰਡਸਟਰੀਅਲ ਏਰੀਆ ਵਿੱਚ ਸਥਿਤ ਇੱਕ ਪੇਂਟ ਬਣਾਉਣ ਵਾਲੀ ਫੈਕਟਰੀ ‘ਕਲਰਟੈਕਸ ਪਾਲੀਮਾਰਕਸ’ (ਡੀ-79) ਵਿੱਚ ਵੀ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਸ਼ਾਮ ਕਰੀਬ 4:01 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਦਮਕਲ ਵਿਭਾਗ ਦੀਆਂ ਅੱਧਾ ਦਰਜਨ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਕਰੀਬ ਪੌਣੇ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।