Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsFlipkart ਦੇ Delivery Boy ਨਾਲ ਹੋਈ ਲੁੱਟ, ਪਾਰਸਲ ਖੋਹ ਕੇ ਲੈ ਗਏ...

Flipkart ਦੇ Delivery Boy ਨਾਲ ਹੋਈ ਲੁੱਟ, ਪਾਰਸਲ ਖੋਹ ਕੇ ਲੈ ਗਏ ਲੁਟੇਰੇ

 

ਲੁਧਿਆਣਾ : ਮਹਾਨਗਰ ਵਿਚ ਬੇਖੌਫ਼ ਲੁਟੇਰਿਆਂ ਦਾ ਆਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਲੁਟੇਰਿਆਂ ਨੇ ਇਕ ਈ-ਕਾਰਟ ਕੰਪਨੀ ਦੇ ਡਿਲੀਵਰੀ ਬੁਆਏ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਲੁਟੇਰੇ ਝਾਂਸਾ ਦੇ ਕੇ ਡਿਲੀਵਰੀ ਬੁਆਏ ਤੋਂ ਕਰੀਬ 81 ਹਜ਼ਾਰ ਰੁਪਏ ਦੀ ਕੀਮਤ ਦੇ ਦੋ ਕੀਮਤੀ ਪਾਰਸਲ ਖੋਹ ਕੇ ਰਫੂਚੱਕਰ ਹੋ ਗਏ।

 

ਪੁਲਸ ਨੂੰ ਦਿੱਤੇ ਬਿਆਨ ਵਿਚ ਡਿਲੀਵਰੀ ਬੁਆਏ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਈ-ਕਾਰਟ ਕੰਪਨੀ ਵਿਚ Flipkart ਦੇ ਪਾਰਸਲ ਡਿਲੀਵਰ ਕਰਨ ਦਾ ਕੰਮ ਕਰਦਾ ਹੈ। ਬੀਤੇ 27 ਜਨਵਰੀ ਨੂੰ ਉਸ ਨੇ ਦੋ ਕੀਮਤੀ ਪਾਰਸਲ ਡਿਲੀਵਰ ਕਰਨੇ ਸਨ। ਇਕ ਪਾਰਸਲ ਦੀ ਕੀਮਤ 35,285 ਰੁਪਏ, ਜਦਕਿ ਦੂਜੇ ਪਾਰਸਲ ਦੀ ਕੀਮਤ 46,135 ਰੁਪਏ ਸੀ। ਇਹ ਦੋਵੇਂ ਪਾਰਸਲ ਹਰਮੀਤ ਸਿੰਘ ਨਾਮਕ ਗਾਹਕ ਦੇ ਨਾਂ ‘ਤੇ ਸਨ। ਜਦੋਂ ਡਿਲੀਵਰੀ ਬੁਆਏ ਨੇ ਦਿੱਤੇ ਗਏ ਨੰਬਰ ‘ਤੇ ਸੰਪਰਕ ਕੀਤਾ, ਤਾਂ ਮੁਲਜ਼ਮ ਨੇ ਉਸ ਨੂੰ ਗਲੀ ਨੰਬਰ 8, ਬੰਦ ਪੈਟਰੋਲ ਪੰਪ ਵਾਲੀ ਗਲੀ ਦੇ ਕੋਲ ਬੁਲਾਇਆ।

 

ਪੀੜਤ ਅਨੁਸਾਰ, ਜਦੋਂ ਉਹ ਦੱਸੇ ਗਏ ਪਤੇ ‘ਤੇ ਪਹੁੰਚਿਆ, ਤਾਂ ਮਾਇਆ ਸ਼ਾਪ ਵਾਲੀ ਸਾਈਡ ਤੋਂ ਇਕ ਸਰਦਾਰ ਨੌਜਵਾਨ ਪੈਦਲ ਉਸ ਦੇ ਕੋਲ ਆਇਆ। ਜਦਕਿ ਉਸਦਾ ਦੂਜਾ ਸਾਥੀ ਕੁਝ ਦੂਰੀ ‘ਤੇ ਐਕਟਿਵਾ ਸਟਾਰਟ ਕਰਕੇ ਖੜ੍ਹਾ ਰਿਹਾ। ਜਿਵੇਂ ਹੀ ਡਿਲੀਵਰੀ ਬੁਆਏ ਨੇ ਪਾਰਸਲ ਦਿਖਾਉਣ ਲਈ ਹੱਥ ਅੱਗੇ ਵਧਾਇਆ, ਉਕਤ ਨੌਜਵਾਨ ਨੇ ਬਿਨਾਂ ਪੈਸੇ ਦਿੱਤੇ ਦੋਵੇਂ ਪਾਰਸਲ ਉਸ ਦੇ ਹੱਥੋਂ ਝਪਟ ਲਏ ਅਤੇ ਦੌੜ ਕੇ ਆਪਣੇ ਸਾਥੀ ਦੇ ਨਾਲ ਐਕਟਿਵਾ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਿਆ। ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਪੀੜਤ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਏ ਹਨ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਐਕਟਿਵਾ ਸਵਾਰ ਲੁਟੇਰਿਆਂ ਦਾ ਸੁਰਾਗ ਲਗਾਇਆ ਜਾ ਸਕੇ।