ਜੈਪੁਰ – ਰਾਜਸਥਾਨ ਦੇ ਬੀਕਾਨੇਰ ‘ਚ ਮੰਗਲਵਾਰ ਨੂੰ ਇਕ ਹੀ ਪਰਿਵਾਰ ਦੇ ਚਾਰ ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਇਕ ਜੋੜੇ ਅਤੇ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਜੈ ਨਾਰਾਇਣ ਵਿਆਸ ਕਾਲੋਨੀ ਥਾਣਾ ਖੇਤਰ ਦੀ ਹੈ। ਉਸ ਨੇ ਦੱਸਿਆ ਕਿ ਇਕ ਬੱਚੇ ਦਾ ਹਸਪਤਾਲ ‘ਚ ਇਲਾਜ ਜਾਰੀ ਹੈ।
ਬੀਕਾਨੇਰ ਦੇ ਸਰਕਿਲ ਅਧਿਕਾਰੀ ਵਿਸ਼ਾਲ ਜਾਂਗਿੜ ਨੇ ਦੱਸਿਆ ਕਿ ਰਾਹੁਲ ਮਾਰੂ, ਉਨ੍ਹਾਂ ਦੀ ਪਤਨੀ ਰੁਚੀ ਮਾਰੂ ਅਤੇ ਬੇਟੇ ਕੇਸ਼ੂ ਦੀ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਸਬੂਤ ਅਤੇ ਹੋਰ ਨਮੂਨੇ ਇਕੱਠੇ ਕੀਤੇ ਹਨ। ਸਰਕਿਲ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ। ਥਾਣਾ ਅਧਿਕਾਰੀ ਸੁਰੇਂਦਰ ਪ੍ਰਚਾਰ ਨੇ ਦੱਸਿਆ ਕਿ ਪਰਿਵਾਰ ਨੇ ਜ਼ਹਿਰੀਲੇ ਪਦਾਰਥ ਦਾ ਸੇਵਨ ਸੋਮਵਾਰ ਰਾਤ ਨੂੰ ਕੀਤਾ ਸੀ ਅਤੇ ਇਸ ਦੀ ਜਾਣਕਾਰੀ ਮੰਗਲਵਾਰ ਦੁਪਹਿਰ ਨੂੰ ਮਿਲੀ