ਬੀਜਿੰਗ : ਚੀਨ ਦੇ ਦੱਖਣ-ਪੱਛਮੀ ਗੁਈਝੋਉ ਸੂਬੇ ਦੇ ਇੱਕ ਪੇਂਡੂ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਅਜੇ ਵੀ ਲਾਪਤਾ ਹਨ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਅਨੁਸਾਰ ਵੀਰਵਾਰ ਨੂੰ ਚਾਂਗਸੀ ਸ਼ਹਿਰ ਵਿੱਚ ਦੋ ਲਾਸ਼ਾਂ ਅਤੇ ਨੇੜਲੇ ਕਿੰਗਯਾਂਗ ਪਿੰਡ ਵਿੱਚ ਦੋ ਹੋਰ ਲਾਸ਼ਾਂ ਮਿਲੀਆਂ।
ਉਨ੍ਹਾਂ ਕਿਹਾ ਕਿ ਮਲਬੇ ਹੇਠ ਦੱਬੇ 17 ਹੋਰ ਲੋਕ ਅਜੇ ਵੀ ਲਾਪਤਾ ਹਨ। ਇੱਕ ਸਥਾਨਕ ਅਖਬਾਰ ਦੀ ਰਿਪੋਰਟ ਅਨੁਸਾਰ ਜ਼ਮੀਨ ਖਿਸਕਣ ਤੋਂ ਬਾਅਦ ਗੁਓਵਾ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਿਜਲੀ ਬੰਦ ਹੋ ਗਈ। ਕਿੰਗਯਾਂਗ ਪਿੰਡ ਇਸ ਕਸਬੇ ਵਿੱਚ ਸਥਿਤ ਹੈ। ਇੱਕ ਸਥਾਨਕ ਨਿਵਾਸੀ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਸਾਰੀ ਰਾਤ ਮੀਂਹ ਪੈਂਦਾ ਰਿਹਾ।