ਸੂਬੇ ’ਚ ਗਰਮੀ ਅੱਤ ਦਾ ਕਹਿਰ ਬਰਪਾ ਰਹੀ ਹੈ, ਭਾਵੇਂ ਬੀਤੇ ਦਿਨੀ ਕੁੱਝ ਜ਼ਿਲ੍ਹਿਆਂ ’ਚ ਮੀਂਹ ਨੇ ਗਰਮੀ ਤੋਂ ਕੁੱਝ ਰਾਹਤ ਦਿੱਤੀ ਹੈ। ਪਰ ਮੋਗਾ ਜ਼ਿਲ੍ਹੇ ’ਚ ਅੱਜ ਤੜਕੇ ਪਏ ਭਾਰੀ ਮੀਂਹ ਅਤੇ ਤੇਜ਼ ਹਵਾ ਉਸ ਸਮੇਂ ਇੱਕ ਪਰਿਵਾਰ ਲਈ ਮੁਸੀਬਤ ਬਣ ਗਿਆ ਜਦੋਂ ਪਿੰਡ ਸਮਾਧ ਭਾਈ ’ਚ ਇੱਕ ਘਰ ਦੀ ਕੰਧ ਡਿੱਗ ਗਈ। ਇਸ ਦੌਰਾਨ ਇੱਕ ਹੀ ਪਰਿਵਾਰ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਤੋ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਿਲ ਹੈ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਘਟਨ ਦੀ ਜਾਣਕਾਰੀ ਦਿੰਦਿਆਂ ਪੀੜਤ ਮਹਿਤਾਬ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਤੜਕੇ ਕਰੀਬ 3 ਵਜੇ ਅਚਾਨਕ ਆਏ ਮੀਂਹ ਅਤੇ ਤੇਜ਼ ਹਵਾ ਕਾਰਨ ਘਰ ਦੀ ਕੰਧ ਡਿੱਗ ਗਈ। ਹਾਦਸੇ ਵਿੱਚ ਮੈਂ, ਮੇਰੇ ਮਾਤਾ-ਪਿਤਾ ਅਤੇ ਮੇਰੀ ਭੈਣ ਜੋ ਕਿ ਕੰਧ ਦੇ ਕੋਲ ਸੌ ਰਹੇ ਸੀ, ਕੰਧ ਸਾਡੇ ਉੱਤੇ ਆ ਡਿੱਗੀ। ਜਿਸ ਕਾਰਨ ਮੇਰੇ ਪਿਤਾ ਦੇ ਗੰਭੀਰ ਸੱਟਾਂ ਲੱਗ ਗਈਆਂ।