Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਚੌਥੀ ਜਮਾਤ ਦੀ ਕੁੜੀ ਨੇ ਸਕੂਲ ਦੀ ਬਿਲਡਿੰਗ ਤੋਂ ਮਾਰ'ਤੀ ਛਾਲ

ਚੌਥੀ ਜਮਾਤ ਦੀ ਕੁੜੀ ਨੇ ਸਕੂਲ ਦੀ ਬਿਲਡਿੰਗ ਤੋਂ ਮਾਰ’ਤੀ ਛਾਲ

 

ਨੈਸ਼ਨਲ- ਜੈਪੁਰ ਦੇ ਇਕ ਨਿੱਜੀ ਸਕੂਲ ਦੀ ਚੌਥੀ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ 9 ਸਾਲਾ ਬੱਚੀ ਨੇ ਆਪਣੀ ਜਾਨ ਦੇ ਦਿੱਤੀ। ਇਹ ਹੈਰਾਨ ਕਰਨ ਵਾਲੀ ਘਟਨਾ ਸ਼ਨੀਵਾਰ ਨੂੰ ਵਾਪਰੀ, ਜਦੋਂ ਬੱਚੀ ਨੇ ਲਗਭਗ 48 ਫੁੱਟ ਉਚਾਈ ਤੋਂ ਛਾਲ ਮਾਰ ਦਿੱਤੀ, ਜੋ ਉਸ ਲਈ ਜਾਨਲੇਵਾ ਸਾਬਿਤ ਹੋਈ। ਅਮਾਇਰਾ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਾਨ ਨਹੀਂ ਬਚ ਸਕੀ।

ਜਾਣਕਾਰੀ ਮੁਤਾਬਕ, ਪੁਲਸ ਕੋਲ ਮੌਜੂਦਾ ਸੀਸੀਟੀਵੀ ਫੁਟੇਜ ‘ਚ ਬੱਚੀ ਰੇਲਿੰਗ ਤੋਂ ਡਿੱਗਦੀ ਦਿਖਾਈ ਦੇ ਰਹੀ ਹੈ। ਡਿੱਗਣ ਤੋਂ ਬਾਅਦ ਜਿਸ ਹਸਪਤਾਲ ‘ਚ ਬੱਚੀ ਨੂੰ ਲਿਜਾਇਆ ਗਿਆ, ਉਥੋਂ ਦੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਬੱਚੀ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਸਕੂਲ ਪ੍ਰਸ਼ਾਸਨ ਨੇ ਅਜੇ ਤਕ ਇਸ ਮਾਮਲੇ ‘ਚ ਆਪਣਾ ਬਿਆਨ ਨਹੀਂ ਦਿੱਤਾ ਹੈ।