ਪਾਤੜਾਂ : ਪਾਤੜਾਂ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੀ ਔਰਤ ਸਮੇਤ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਸੰਜੀਵ ਕੁਮਾਰ ਪੁੱਤਰ ਛੱਤਰਪਾਲ ਸਿੰਘ ਵਾਸੀ ਪਾਤੜਾਂ ਨੇ ਦੱਸਿਆ ਕਿ ਸੰਜੇ ਕੁਮਾਰ ਸਿੰਗਲਾ, ਰਾਮਤੇਜ, ਕੈਲਾਸ਼ ਰਾਣੀ, ਵਿਕਾਸ ਮਹਿਤਾ ਅਤੇ ਰਮੇਸ਼ ਮਹਿਤਾ ਨੇ ਆਪਸ ‘ਚ ਮਿਲੀ-ਭੁਗਤ ਕਰਕੇ ਉਸ ਦੇ ਪੁੱਤਰ ਭਰਤ ਨੂੰ ਵਿਦੇਸ਼ ਭੇਜਣ ਲਈ 15 ਲੱਖ ਰੁਪਏ ਅਤੇ ਅਸ਼ਵਨੀ ਕੁਮਾਰ ਦੇ ਭਾਣਜੇ ਦੀਪਕ ਕੁਮਾਰ ਨੂੰ ਵਿਦੇਸ਼ ਭੇਜਣ ਲਈ 4 ਲੱਖ 90 ਹਜ਼ਾਰ ਰੁਪਏ ਲੈ ਲਏ।
ਬਾਅਦ ਵਿੱਚ ਨਾ ਤਾਂ ਮੁੰਡਿਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਨ ਸੰਜੇ ਕੁਮਾਰ ਸਿੰਗਲਾ ਵਾਸੀ ਕਾਹਨਗੜ੍ਹ ਰੋਡ ਪਾਤੜਾਂ, ਰਾਮਤੇਜ ਵਾਸੀ ਸੁਨਿਆਰ ਬਸਤੀ ਪਾਤੜਾਂ, ਕੈਲਾਸ਼ ਰਾਣੀ ਵਾਸੀ ਸਰਹਿੰਦੀ ਗੇਟ ਪਟਿਆਲਾ, ਵਿਕਾਸ ਮਹਿਤਾ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਅਤੇ ਰਮੇਸ਼ ਮਹਿਤਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।