ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਸਰਗਰਮੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪਿੰਡਾਂ ਅੰਦਰ ਸ਼ਾਮ ਸਮੇਂ ਲੋਕ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਕਿ ਕਿਸ ਨੂੰ ਪਿੰਡ ਦਾ ਸਰਪੰਚ ਚੁਣਿਆ ਜਾਵੇ। ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਤੇਨੰਗਲ ਅੰਦਰ ਸਰਪੰਚੀ ਦੀ ਚੋਣ ਲਈ ਨਿਰਮਲ ਸਿੰਘ ਖੜੇ ਹਨ, ਜਿਨਾਂ ਦੇ ਪਰਿਵਾਰ ਵਿੱਚ ਦੋ ਬਜ਼ੁਰਗ ਆਜ਼ਾਦੀ ਘੁਲਾਟੀਏ ਹਨ। ਇੰਨ੍ਹਾਂ ਬਜ਼ੁਰਗਾਂ ਵੱਲੋਂ ਦੇਸ਼ ਦੀ ਸੇਵਾ ਕੀਤੀ ਗਈ। ਆਪਣੇ ਬਜ਼ੁਰਗਾਂ ਦੀ ਸੇਵਾ ਨੂੰ ਅੱਗੇ ਤੋਰਦੇ ਹੋਏ ਨਿਰਮਲ ਸਿੰਘ ਪਿੰਡ ਦੇ ਸਰਪੰਚ ਵਜੋਂ ਚੋਣ ਲੜ ਰਹੇ ਹਨ ਤਾਂ ਜੋ ਉਹ ਪਿੰਡ ਦੇ ਸਰਪੰਚ ਬਣ ਕੇ ਆਪਣੇ ਪਿੰਡ ਦਾ ਹੋਰ ਜਿਆਦਾ ਵਿਕਾਸ ਕਰਵਾ ਸਕਣ ਅਤੇ ਆਪਣੇ ਪਿੰਡ ਨੂੰ ਸੁੰਦਰ ਪਿੰਡ ਬਣਾ ਸਕਣ। ਉਨ੍ਹਾਂ ਦਾ ਮਕਸਦ ਹੈ ਕਿ ਪਿੰਡ ਅੰਦਰ ਹਰ ਉਹ ਸਹੂਲਤਾਂ ਹੋਣ, ਜਿੰਨ੍ਹਾਂ ਸਹੂਲਤਾਂ ਦੀ ਪਿੰਡ ਨੂੰ ਵਾਕਈ ਜਰੂਰਤ ਹੈ।
ਇਸ ਮੌਕੇ ਸਰਪੰਚੀ ਲਈ ਚੋਣ ਲੜ ਰਹੇ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਲੋਕਾਂ ਦੇ ਪਿਆਰ ਦੇ ਚਲਦੇ ਹੀ ਉਹ ਸਰਪੰਚੀ ਦੀ ਚੋਣ ਲੜ ਰਹੇ ਹਨ ਅਤੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹਨਾਂ ਦਾ ਉਹ ਹੱਲ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਬਜ਼ੁਰਗ ਆਜ਼ਾਦੀ ਘੁਲਾਟੀਏ ਸਨ, ਜਿਨਾਂ ਵੱਲੋਂ ਕੀਤੀ ਦੇਸ਼ ਦੀ ਸੇਵਾ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਵੀ ਪਿੰਡ ਦੇ ਵਿਕਾਸ ਅਤੇ ਸੇਵਾ ਕਰਨ ਦਾ ਜਜ਼ਬਾ ਹੈ, ਜਿਸ ’ਤੇ ਚਲਦੇ ਹੀ ਉਹ ਪਿੰਡ ਅੰਦਰ ਸਮੱਸਿਆਵਾਂ ਦਾ ਹੱਲ ਕਰਨਗੇ।
ਇਸ ਦੇ ਨਾਲ ਹੀ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ ਅਤੇ ਬੀਬੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਉਹ ਇੱਕ ਚੰਗੇ ਸਰਪੰਚ ਨੂੰ ਚੁਣਨਗੇ ਤਾਂ ਜੋ ਉਹਨਾਂ ਦੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹਨਾਂ ਦਾ ਹੱਲ ਕਰਵਾ ਸਕਣ। ਉਹਨਾਂ ਕਿਹਾ ਕਿ ਪਿੰਡ ਵਿੱਚ ਸਭ ਤੋਂ ਵੱਡੀ ਜਰੂਰਤ ਨੌਜਵਾਨਾਂ ਲਈ ਜਿਮ, ਖੇਡ ਸਟੇਡੀਅਮ, ਪੀਣ ਵਾਲੇ ਪਾਣੀ ਦੀ ਟੈਂਕੀ ਸਮੇਤ ਹੋਰ ਵੱਡੀਆਂ ਸਮੱਸਿਆਵਾਂ ਹਨ, ਜਿਨਾਂ ਦੀ ਉਹ ਆਸ ਕਰਦੇ ਹਨ ਕਿ ਆਉਣ ਵਾਲਾ ਸਰਪੰਚ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ।